दान के लिए वर्तमान ही सबसे उचित समय है|-अज्ञात
ਪਿਉ ਦਾਦੇ ਤੋਂ ਇਹੀ ਸਿੱਖਿਆ ਮਿਲੀ ਸੀ ਕਿ ਹਰ ਸਿੱਖ ਨੂੰ ਦਸਵੰਧ ਕੱਢਣ ਦਾ ਹੁਕਮ ਐ। ਪਰ ਮੈਂ ਆਪਣੀ ਕਲਮ ਤੋਂ ਹੋਣ ਵਾਲੀ ਕਮਾਈ ਨੂੰ ਲੋਕ ਭਾਲਈ ਲਈ ਰਾਖਵਾਂ ਰੱਖਿਆ ਹੋਇਐ। ਇਸ ਵਾਰ ਪੰਜਾਬ ਜਾ ਤੋਂ ਪਹਿਲਾਂ ਮੇਰੇ ਮਨ ਵਿੱਚ ਸੀ ਕਿ ਦਾਨ ਲਈ ਪਾਸੇ ਕੱਡੀ ਹੋਈ ਰਾਸ਼ੀ ਨੂੰ ਗਰੀਬ ਬੱਚਿਆਂ 'ਤੇ ਖਰਚ ਕਰਨਾ ਹੈ। ਪੰਜਾਬ ਦੇ ਕੁਝ ਸਕੂਲਾਂ ਵਿੱਚ ਜਾ ਕੇ ਖੁਦ ਪਤਾ ਕੀਤਾ ਕਿ ਉੱਥੇ ਕੀ ਜ਼ਰੂਰਤਾਂ ਸਨ ਜਿਨ੍ਹਾਂ ਨੂੰ ਮੈਂ ਪੂਰਾ ਕਰ ਸਕਦਾ ਸੀ। ਮੇਰੇ ਕੋਲ ਸਮੇਂ ਦੀ ਘਾਟ ਹੋਣ ਕਰਕੇ ਬਹੁਤੇ ਸਕੂਲਾਂ ਵਿੱਚ ਨਹੀਂ ਜਾ ਸਕਿਆ। ਪਰ ਪੈਸੇ ਦੇ ਕੇ ਦੋਸਤਾਂ ਦੀ ਡਿਉਟੀ ਲਾ ਆਇਆ ਸੀ ਕਿ ਜਿੱਥੇ ਜੋ ਜ਼ਰੂਰਤ ਹੈ ਪੂਰੀ ਕਰੋ। ਆਉਂਦੇ ਦਿਨਾਂ ਵਿੱਚ ਕੀਤੇ ਗਏ ਨੇਕ ਕਾਰਜਾਂ ਦੇ ਵੇਰਵੇ ਸ਼ੇਅਰ ਕਰਦਾ ਰਹਾਂਗਾ। ਕਈ ਦਾ ਮਨ ਇਹ ਟਿਪਣੀ ਕਰਨ ਨੁੰ ਕਰੇਗਾ ਕਿ ਦਾਨ ਕਰਕੇ ਦਿਖਾਵਾ ਕਿਉਂ? ਉਹ ਬਾਈ ਮੇਰੇ ਲਈ ਬਹੁਤ ਜਰੂਰੀ ਹੈ, ਮੈਨੂੰ ਦੇਖ ਕੇ ਰੀਸ ਨਾਲ ਵਿਰੋਧੀ ਦੂਗਣਾ ਕਰਨਗੇ। Govt school hallotali ਦੇ ਬੱਚਿਆਂ ਨੂੰ ਬੈਠਣ ਲਈ ਦਰੀਆਂ ਦੀ ਕੀਤੀ ਸੇਵਾ ਤਸਵੀਰਾਂ ਵਿੱਚ ਦੇਖ ਸਕਦੇ ਹੋ।
-ਬਲਰਾਜ ਸਿੰਘ ਸਿੱਧੂ

No comments:

Post a Comment