ਮਹਾਰਾਜਾ ਰਣਜੀਤ ਸਿੰਘ ਜੀ ਦੀ ਜ਼ਿੰਦਗੀ ਦੇ ਅਣਜਾਣ ਪਹਿਲੂਆਂ ਨੂੰ ਦਰਸਾਉਂਦੀ ਬਲਰਾਜ ਸਿੱਧੂ ਦੀ ਕਿਤਾਬ ''ਮੋਰਾਂ ਦਾ ਮਹਾਰਾਜਾ''

ਜਾਣੀ ਪਹਿਚਾਣੀ ਸ਼ਖਸ਼ੀਅਤ ਬਲਰਾਜ ਸਿੰਘ ਸਿੱਧੂ ਕਿਸੇ ਵੀ ਜਾਣ ਪਹਿਚਾਣ ਦਾ ਮੁਹਥਾਜ ਨਹੀ ਹੈ। ਯੂ. ਕੇ. 'ਚ ਵਸਦਾ ਤਕਰੀਬਨ ਹਰ ਭਾਰਤੀ ਉਸ ਲੇਖਕ ਦੀ ਲੇਖਣੀ ਤੋਂ ਪ੍ਰਭਾਵਿਤ ਹੈ। ਬਲਰਾਜ ਸਿੱਧੂ ਯੂ. ਕੇ. ਦੇ ਸਭ ਤੋਂ ਵੱਧ ਪੜ੍ਹੇ-ਲਿੱਖੇ ਪੰਜਾਬੀ ਲੇਖਕਾਂ 'ਚੋਂ ਇੱਕ ਲੇਖਕ ਹੈ। ਉਸ ਨੇ ਬਹੁਤ ਸਾਰੀਆਂ ਪੁਸਤਕਾਂ ਅਤੇ ਪੰਜਾਬੀ ਗੀਤ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤੇ ਹਨ। ਇਸ ਕਲਮ ਕਾਰ ਨੇ ਪੂਰੀ ਦੁਨੀਆਂ 'ਚ ਆਪਣੀ ਕਲਮ ਦਾ ਲੋਹਾ ਮਨਾਇਆ ਹੈ। ਉਸ ਦੀ ਲੇਖਣੀ ਹਮੇਸ਼ਾ ਹੀ ਖੋਜ ਭਰਪੂਰ ਅਤੇ ਬਹੁਤ ਹੀ ਭਖਦੇ ਮਸਲਿਆ ਵਾਲੀ ਰਹੀ ਹੈ। ਚਾਹੇ ਆਪਾਂ ਉਨ੍ਹਾਂ ਦੇ ਪੰਜਾਬ ਟੈਲੀਗ੍ਰਾਫ ਵਿੱਚ ਚੱਲ ਰਹੇ ਲੜੀਵਾਰ ਨਾਵਲ ''ਅੱਗ ਦੀ ਲਾਟ ਪ੍ਰਿਸੰਸ ਡਾਇਨਾਂ'' ਦੀ ਹੀ ਗੱਲ ਕਰ ਲਈਏ। ਉਨ੍ਹਾਂ ਦਾ ਉਹ ਨਾਵਲ ਬਹੁਤ ਹੀ ਖੋਜ ਭਰਪੂਰ ਨਾਵਲ ਹੈ। ਇਸੇ ਤਰ੍ਹਾਂ ਹੀ ਪਿੱਛੇ ਜਿਹੇ ਉਨ੍ਹਾਂ ਦੀ ਪੁਸਤਕ ''ਮੋਰਾਂ ਦਾ ਮਹਾਰਾਜਾ'' ਮਾਰਕਿਟ ਵਿੱਚ ਆਈ ਜਿਸ ਪੁਸਤਕ 'ਚ ਇਤਿਹਾਸ ਦੇ ਉਹ ਅਵੇਸਲੇ ਪੰਨਿਆਂ ਨੂੰ ਉਸ ਨੇ ਫਰੋਲਿਆ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਵੀ ਪੰਜਾਬੀ ਲੇਖਕ ਨੇ ਲਿਖਣ ਦੇ ਹਿੰਮਤ ਨਹੀਂ ਕੀਤੀ ਸੀ ।

ਸਾਰੇ ਪੰਜਾਬੀ ਪਾਠਕਾਂ ਨੇ ਉਸਦੀ ਇਸ ਪੁਸਤਕ ਨੂੰ ਬਹੁਤ ਹੀ ਸਰਾਹਿਆ। ਇਹ ਪੁਸਤਕ ''ਮੋਰਾਂ ਦਾ ਮਹਾਰਾਜਾ'' ਮਹਾਰਾਜਾ ਰਣਜੀਤ ਸਿੰਘ ਦੇ ਉਹ ਰਾਜ ਬਿਆਨ ਕਰਦੀ ਹੈ ਜਿਸ ਤੋਂ ਹਰ ਪਾਠਕ ਅਣਜਾਨ ਸੀ ਜਿਵੇ ਕਿ ਮੋਰਾ ਕੰਚਨੀ ਇੱਕ ਕੰਜਰੀ ਨੂੰ ਮੋਰਾ ਸਰਕਾਰ ਬਣਾਉਣ ਤੱਕ ਦਾ ਮਹਾਰਾਜੇ ਰਣਜੀਤ ਸਿੰਘ ਦਾ ਸਫਰ ਇਸ ਲੇਖਕ ਨੇ ਬੜੀ ਹੀ ਸੂਝ ਬੂਝ ਨਾਲ ਬਿਆਨ ਕੀਤਾ ਹੈ। ਇਹ ਪੁਸਤਕ ਵਿੱਚ ਇਹ ਸਾਫ ਦਰਸਾਇਆ ਗਿਆ ਹੈ ਕਿ ਉਸ ਸਮੇਂ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਮਹਾਰਾਜਾ ਜਿਸ ਨੇ ਸਿੱਖ ਰਾਜ ਦੀ ਵਾਗਡੋਰ ਸੰਭਾਲੀ ਹੋਈ ਸੀ ਉਸ ਦੇ ਗੁਣ ਅਤੇ ਅਵਗੁਣ ਕੀ ਕੀ ਸਨ।
ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹਰ ਭਾਰਤੀ ਅਤੇ ਹਰ ਸਿੱਖ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਕਰਦਾ ਹੈ । ਪਰ ਬਹੁਤ ਸਾਰੇ ਲੋਕ ਮਹਾਰਜੇ ਰਣਜੀਤ ਸਿੰਘ ਦੇ ਇਸ ਪਹਿਲੂ ਤੋਂ ਅਣਜਾਣ ਸਨ ਜਿਸ ਪਹਿਲੂ ਦਾ ਨਕਸ਼ਾ ਬਲਰਾਜ ਸਿੱਧੂ ਦੀ ਕਲਮ ਨੇ ਬਹੁਤ ਹੀ ਖੋਜ ਅਤੇ ਬਰੀਕੀ ਨਾਲ ਉਕਰਿਆ। ਇਸ ਪੁਸਤਕ ਵਿੱਚ ਦਰਸਾਇਆ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਪ੍ਰਤੀ ਇਹੋ ਜਿਹੇ ਦਿਵਾਨਗੀ ਦਿਖਾਈ ਕਿ ਉਸ ਨੇ ਸਿੱਖ ਰਾਜ ਕਾਇਮ ਕਰਨ ਵਾਲੇ ਜਰਨੈਲਾਂ ਅਤੇ ਆਪਣੇ ਖਾਸ ਦਰਬਾਰੀਆਂ ਅਤੇ ਮਹਾਰਾਣੀਆਂ ਦੀ ਪਰਵਾਹ ਕੀਤੇ ਬਿਨਾਂ ਸਿੱਖ ਧਰਮ ਦੀਆਂ ਮਰਿਆਦਵਾਂ ਨੂੰ ਤੋੜਦਿਆਂ ਉਹ ਸਭ ਕੁੱਝ ਕੀਤਾ ਜੋ ਕਿ ਸਿੱਖ ਧਰਮ ਦੇ ਅਨਕੂਲ ਨਹੀਂ ਸੀ ।
''ਮੋਰਾ ਦਾ ਮਹਾਰਾਜਾ'' ਪੁਸਤਕ 'ਚ ਮਹਾਰਾਜੇ ਦਾ ਮੋਰਾਂ ਦੇ ਪ੍ਰਤੀ ਇਸ ਕਦਰ ਪ੍ਰੇਮ ਵਿੱਚ ਖੁਭ ਜਾਣਾ ਜਿਵੇਂ ਕੇ ਸ਼ਾਹੀ ਮਹਿਲ ਤੋਂ ਬਾਹਰ ਮੋਰਾਂ ਕੋਲ ਹੀ ਰਹਿਣਾ, ਸ਼ਾਹੀ ਮਹੱਲ ਤੋਂ ਮੋਰਾਂ ਦੇ ਕੋਠੇ ਤੱਕ ਸੁੰਰਗ ਪਟਾਉਣਾ ਅਤੇ ਮੋਰਾਂ ਨੂੰ ਹਾਸਲ ਕਰਨ ਵਾਸਤੇ ਮੋਰਾਂ ਦੇ ਪਰਿਵਾਰ ਦੇ ਠੰਡੇ ਚੁੱਲੇ 'ਚ ਅੱਗ ਬਾਲਣਾ ਅਦਿ ਉਸ ਦੀ ਸ਼ਖਸ਼ੀਅਤ ਦਾ ਉਹ ਪਹਿਲੂ ਦਰਸਾਉਦਾ ਹੈ ਜਿਸ ਤੋਂ ਸਭ ਅਣਜਾਣ ਸਨ। ਇਸ ਦੇ ਨਾਲ ਹੀ ਜਿਸ ਮਹਾਰਾਜੇ ਦੀ ਸਿੱਖਾਂ ਦੇ ਮਨਾਂ ਵਿੱਚ ਨਕਲ ਮਾਰੂ ਲੇਖਕਾਂ ਨੇ ਜੋ ਤਸਵੀਰ ਬਣਾਈ ਸੀ ਉਸ ਨੂੰ ਇਸ ਖੋਜ ਭਰਪੂਰ ਕਿਤਾਬ ਨੇ ਧੁੰਦਲਾ ਕਰ ਸੁੱਟਿਆ। ਪਾਠਕ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਹਮੇਸ਼ਾ ਖੋਜ ਭਰਪੂਰ ਹੀ ਪੜ੍ਹਿਆ ਜਾਵੇ ਤਾਂ ਕਿ ਇਤਿਹਾਸ ਵਾਰੇ ਸਹੀ ਜਾਣਕਾਰੀ ਮਿਲ ਸਕੇ।
ਉਸ ਤੋਂ ਇਲਾਵਾ ਮਹਾਰਾਜੇ ਦੇ ਜੀਵਨ 'ਚ ਆਈ ਗੁਲਬਾਨੋ ਦਾ ਵੀ ਬਖੂਬੀ ਨਾਲ ਜ਼ਿਕਰ ਕੀਤਾ ਗਿਆ ਹੈ।
ਇਸ ਪੁਸਤਕ ਨੇ ਜਿੱਥੇ ਬਲਰਾਜ ਸਿੱਧੂ ਦਾ ਲੇਖਣੀ ਦਾ ਲੋਹਾ ਮਨਵਾਇਆ ਹੈ ਉੱਥੇ ਪਾਠਕਾਂ ਅੱਗੇ ਉਹ ਹਿੱਕ ਦੇ ਜ਼ੋਰ ਨਾਲ ਲਿਖਣ ਵਾਲਾ ਲੇਖਕ ਸਾਬਤ ਹੋਇਆ ਹੈ।
ਆਖਿਰ ਵਿੱਚ ਮੇਰੇ ਵਲੋਂ ਅਤੇ ਪੰਜਾਬ ਟੈਲੀਗ੍ਰਾਫ ਦੀ ਪੂਰੀ ਟੀਮ ਵਲੋ ਬਲਰਾਜ ਸਿੱਧੂ ਦੀ ਨੂੰ ਭਵਿੱਖ ਲਈ ਬਹੁਤ ਬਹੁਤ ਸ਼ੁਭਕਾਮਨਾਂਵਾ ਅਤੇ ਉਹਨਾਂ ਦੀ ਨਵੀ ਆ ਰਹੀ ਪੁਸਤਕ ਮਸਤਾਨੀ ਲਈ ਮੁਬਾਰਕਾਂ।
ਇਹ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਆਪਣੀ ਕਲਮ ਨਾਲ ਇਸੇ ਤਰ੍ਹਾਂ ਪਾਠਕਾਂ ਦੀ ਸੇਵਾ ਕਰਦੇ ਰਹਿਣਗੇ ਅਤੇ ਖੋਜ ਭਰਪੂਰ ਸਹਿਤ ਪਾਠਕਾਂ ਦੀ ਝੋਲੀ 'ਚ ਪਾਉਂਦੇ ਰਹਿਣਗੇ।
-ਰੱਬ ਰਾਖਾ
ਕਮਲ ਅਨਮੋਲ 'ਗਿੱਲ' 07585608073
----
'ਮੋਰਾਂ ਦਾ ਮਹਾਰਾਜਾ' ਕਹਾਣੀ ਸੰਗ੍ਰਹਿ ਖਰੀਦਣ ਲਈ ਸੰਪਰਕ: 00447713038541 (whatsapp)
email: balrajssidhu@yahoo.co.uk
India: 300 RS
America, Canada, Australia, Newzealand: $20.00
England: £10.00
Europe: 15 euro

No comments:

Post a Comment