ਸਰਕਾਰੀ ਪ੍ਰਾਇਮਰੀ ਸਕੂਲ ਬੀਰੇਵਾਲਾ ਜੱਟਾਂ


ਇੰਗਲੈਂਡ ਰਹਿੰਦੇ ਪ੍ਰਸਿੱਧ ਲੇਖਕ ਬਲਰਾਜ ਸਿੱਧੂ ਹੋਏ ਬੱਚਿਆਂ ਦੇ ਰੂ ਬ ਰੂ


ਸਰਕਾਰੀ ਪ੍ਰਾਇਮਰੀ ਸਕੂਲ ਬੀਰੇਵਾਲਾ ਜੱਟਾਂ ਵਿਖੇ ਇੰਗਲੈਂਡ ਦੇ ਪ੍ਸਿਧ ਲੇਖਕ ਬਲਰਾਜ ਸਿੰਘ ਸਿੱਧੂ ਬੱਚਿਆ ਦੇ ਰੂਬਰੂ ਹੋਏ ਜਿਕਰਯੋਗ ਹੈ ਕਿ ਬਲਰਾਜ ਸਿੱਧੂ ਦੀਆ ਹੁਣ ਤੱਕ 13 ਕਿਤਾਬਾਂ ਛਪ ਚੁਕੀਆਂ ਨੇ ਜਿੰਨ੍ਹਾਂ ਵਿੱਚ ਸਹੀਦ ਅੱਗ ਦੀ ਲਾਟ ਮੋਰਾਂ ਦਾ ਮਹਾਰਾਜਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਤੇ ਮੋਰਾਂ ਤੇ ਅਧਾਰਿਤ ਹੈ ਨੇ ਸਾਹਿਤ ਵਿੱਚ ਖਾਸ ਜਗ੍ਹਾ ਬਣਾਈ ਹੈ ਬਲਰਾਜ ਨੇ ਉਹ ਵਿਸੇ ਛੋਹੇ ਨੇ ਜਿੰਨ੍ਹਾਂ ਨੂੰ ਹੋਰ ਕੋਈ ਛੇਤੀ ਹੱਥ ਨਹੀ ਪਾਉਂਦਾ ਇਸ ਤੋ ਇਲਾਵਾ ਉਨ੍ਹਾਂ ਦੇ ਪੰਜਾਹ ਤੋ ਵੱਧ ਗੀਤ ਵੱਖ ਵੱਖ ਗਾਇਕ ਗਾ ਚੁੱਕੇ ਹਨ ਉਹਨਾਂ ਵੱਡੇ ਸਾਹਿਤ ਨੂੰ ਪਾਸੇ ਰੱਖ ਬੱਚਿਆ ਨਾਲ ਬਹੁਤ ਪਿਆਰੀਆਂ ਗੱਲਾਂ ਕੀਤੀਆਂ ਉਹਨਾ ਬੱਚਿਆਂ ਨੂੰ ਕੁਝ ਨਾ ਕੁੱਝ ਲਿਖਦੇ ਰਹਿਣ ਲਈ ਪ੍ਰੇਰਿਆ ਉਹਨਾਂ ਵਧੀਆ ਸਾਹਿਤ ਰਚਨ ਤੇ ਪੜ੍ਹਨ ਤੇ ਜੋਰ ਦਿੱਤਾ ਤੇ ਉਹ ਸਕੂਲ ਦੇ ਵਿਕਾਸ ਲਈ 10000 ਰੁਪਏ ਵੀ ਦਾਨ ਦੇਕੇ ਗਏ ਸਕੂਲ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਸੁਕਰੀਆ ਬਲਰਾਜ ਜੀ...

No comments:

Post a Comment