![]() |
Model Kiran in Video |
![]() |
Still from Video |
ਪੰਜਾਬ ਟੈਲੀਗ੍ਰਾਫ ਦੇ ਸਾਹਿਤ ਸੈਕਸ਼ਨ ਦੇ ਸੰਪਾਦਕ ਅਤੇ ਪੰਜਾਬੀ ਦੇ ਪ੍ਰਸਿੱਧ ਲੇਖਕ ਬਲਰਾਜ ਸਿੱਧੂ ਦੁਆਰਾ ਕਲਮਬਧ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੀਤ 'ਮਾਛੀਵਾੜੇ ਜੰਗਲ' ਅਗਲੇ ਹਫਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਪ੍ਰੋਜੈਕਟ ਦੇ ਪ੍ਰਡਿਊਸਰ ਸੋਢੀ ਸਿੰਘ ਅਤੇ ਜੈਟ ਸਿੱਧੂ ਨੇ ਅਦਾਰੇ ਨੂੰ ਦੱਸਿਆ ਕਿ ਇਸ ਗੀਤ ਦੀ ਹਾਈ ਡੈਫੀਨੀਸ਼ਨ ਕੈਮਰੇ 'ਤੇ ਵਿਡੀਓ ਸ਼ੂਟ ਕਰ ਲਈ ਗਈ ਹੈ।ਜਿਸਦਾ ਨਿਰਦੇਸ਼ਨ ਅਤੇ ਫੋਟੋਗ੍ਰਾਫੀ ਸੁਰਿੰਦਰ ਫਰੈਨਟਿਕ ਨੇ ਕੀਤੀ ਹੈ। ਇਸ ਗੀਤ ਦੀਆਂ ਦੋ ਵੰਨਗੀਆਂ ਤਿਆਰ ਕੀਤੀਆਂ ਗਈਆਂ ਹਨ। ਇਕ ਦਰਬਾਰੀ ਰਾਗ ਵਿਚ ਜਿਸ ਨੂੰ ਮਨਜੀਤ ਗਿੱਲ ਨੇ ਗਾਇਆ ਹੈ ਤੇ ਸੰਗੀਤ ਹਰਬੰਸ ਅਜ਼ਾਦ ਨੇ ਦਿੱਤਾ ਹੈ। ਦੁਸਰੀ ਵੰਨਗੀ ਜਸਵਿੰਦਰ ਜੱਸੀ ਨੇ ਸਾਰੰਗ ਰਾਗ ਵਿਚ ਗਾਈ ਹੈ।ਜੱਸੀ ਦੁਅਰਾ ਗਾਈ ਫੋਕ ਤਰਜ਼ ਦਾ ਸੰਗੀਤ ਪੂਰਾ ਵੈਸਟਰਨ ਰੱਖਿਆ ਗਿਆ ਹੈ ਤਾਂ ਜੋ ਸਾਡੀ ਵਿਦੇਸ਼ਾਂ ਵਿਚ ਵਸਦੀ ਨਵੀਂ ਪਨੀਰੀ ਦੇ ਦਿਲ ਨੂੰ ਗੀਤ ਟੁੰਬੇ।ਗੀਤ ਦੀ ਕੌਮੈਂਟਰੀ ਸੁੱਖੀ ਬਾਠ (BBC & BRIT ASIA Presenter)ਇਸ ਦਾ ਸੰਗੀਤ ਯੂਨੀਕ ਸਾਊਡ ਰੋਡਸ਼ੋਅ ਵਾਲੇ ਨਿੱਕੂ ਸੰਘੇੜਾ ਨੇ ਤਿਆਰ ਕੀਤਾ ਹੈ। ਵਰਣਨਯੋਗ ਹੈ ਕਿ ਨਿੱਕੂ ਬਲਰਾਜ ਸਿੱਧੂ ਦੇ ਗੀਤ ਊਧਮ ਸਿੰਘ ਧੋਖਾ (ਅੰਗਰੇਜ਼ ਅਲੀ) ਅਤੇ ਯਾਰ ਪਾਉਣਗੇ ਭੰਗੜਾ ਦੁਨੀਆਂ ਖੜ੍ਹ ਖੜ੍ਹ ਤੱਕੂਗੀ (ਨਿਰਮਲ ਸਿੱਧੂ), ਪਾਗਲ ਜਿਹੇ ਹੋ ਗਏ ਹਾਂ ਤੇਰੀ ਸੂਰਤ ਤੱਕਦੇ ਤੱਕਦੇ (ਰਣਵੀਰ ਰਾਣਾ) ਆਦਿਕ ਗੀਤਾਂ ਦਾ ਸੰਗੀਤ ਦੇ ਚੁੱਕਾ ਹੈ ਤੇ ਯੂ ਐਸ ਆਰ ਦੀਆਂ ਸਾਰੀਆਂ ਐਲਬਮਜ਼ ਦੇ ਗੀਤ ਬਲਰਾਜ ਸਿੱਧੂ ਦੁਆਰਾ ਹੀ ਲਿਖੇ ਹੁੰਦੇ ਹਨ। ਬਲਰਾਜ ਸਿੱਧੂ ਨੇ ਗੀਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਮਕੌਰ ਦੀ ਗੜ੍ਹੀ ਛੱਡ ਕੇ ਆਉਣ ਉਪਰੰਤ ਗੁਰੂ ਗੋਬਿੰਦ ਸਿੰਘ 7 ਦਸੰਬਰ 1705 ਦੀ ਰਾਤ ਨੂੰ ਮਾਛੀਵਾੜੇ ਜੰਗਲ ਵਿਚ ਢੀਮ ਦਾ ਸਿਰਹਾਣਾ ਲਾ ਕੇ ਕੰਡਿਆਂ ਦੀ ਸੇਜ਼ 'ਤੇ ਰਾਤ ਗੁਜ਼ਾਰਦੇ ਹਨ। ਇਸ ਗੀਤ ਵਿਚ ਉਸ ਰਾਤ ਦੀ ਗਾਥਾ ਨੂੰ ਬਿਆਨ ਕੀਤਾ ਗਿਆ ਹੈ।ਇਸ ਗੀਤ ਨੂੰ ਲਿਮੀਟਲੈਸ ਰਿਕਾਰਡਜ਼ ਯੂ. ਕੇ. ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਜਿਸਦੇ ਮਾਲਕ ਬੌਬੀ ਬਸਰਾ ਅਨੁਸਾਰ, "ਬਲਰਾਜ ਸਿੱਧੂ ਦੇ ਸਾਰੇ ਗੀਤ ਹਿੱਟ ਹੁੰਦੇ ਰਹੇ ਹਨ। ਪਰ ਇਹ ਗੀਤ ਇਕ ਨਵੇਂ ਮੀਲ ਪੱਥਰ ਗੱਡੇਗਾ।"
![]() |
Manji Gill |
![]() |
Balraj Sidhu & Jaswinder Jassi |