ਨਸ਼ਿਆਂ ਦੇ ਫੈਲਾਅ ਲਈ ਸਮਾਜ ਦਾ ਹਰ ਵਰਗ ਦੋਸ਼ੀ

Balraj Sidhu, Chander Sheker Guru and Dr. Harish Malhotra
ਲੰਡਨ-(ਪ ਅ ਬ)-ਜਦੋਂ ਵੀ ਪੰਜਾਬ ਦੀ ਚਰਚਾ ਚਲਦੀ ਹੈ ਤਾਂ ਨਸ਼ੇ ਦਾ ਵਿਸ਼ਾ ਸਭ ਤੋਂ ਮੋਹਰੀ ਹੋ ਜਾਂਦਾ ਹੈ।ਜਿਸ ਪੰਜਾਬ ਨੂੰ ਗੁਲਾਬ ਦੇ ਫੁੱਲ ਵਰਗਾ  ਕਿਹਾ ਗਿਆ ਹੈ ਉਸ ਵਿੱਚੋਂ ਨਸ਼ਿਆਂ ਦੀ ਗੰਦਗੀ ਦੀ ਬਦਬੋ ਆਵੇ ਤਾਂ ਕਿਹਾ ਜਾ ਸਕਦਾ ਹੈ ਇਹ ਇਮਾਨਦਾਰ ਅਤੇ ਪੰਜਾਬ ਦੇ ਪਿਆਰ ਵਿੱਚ ਰੱਤੀ ਹੋਈ ਕਲਮ ਨੂੰ ਕਤਲ ਕਰਨ ਦੀ ਕੋਝੀ ਸਾਜਿਸ਼ ਰਚੀ ਜਾ ਰਹੀ ਹੈ।
ਇੰਗਲੈਂਡ ਦੀ ਧਰਤੀ ਜਿਸ ਦਾ ਪੰਜਾਬੀ ਵਿਸ਼ੇਸ਼ ਕਰਕੇ ਸਿੱਖ ਇਤਹਾਸ ਨਾਲ ਬਹੁਤ ਗੂੜਾ ਸਬੰਧ ਹੈ ਤੋਂ "ਸਿੱਖ ਚੈਨਲ ਟੀ ਵੀ" ਰਾਹੀ ਕੌਮ ਨੂੰ ਹਲੂਣਾ ਦੇਣ ਵਾਲਾ ਪ੍ਰੋਗਰਾਮ ਪੇਸ਼ ਕੀਤਾ ਗਿਆ।ਦਰਪਣ ਪ੍ਰੋਗਰਾਮ ਦੇ ਹੋਸਟ ਸੀ ਐਸ ਗੁਰੂ ਨੇ ਆਪਣੇ ਮਹਿਮਾਨ ਬਲਰਾਜ ਸਿੱਧੂ ਅਤੇ ਹਰੀਸ਼ ਮਲਹੋਤਰਾ ਨਾਲ ਨਸ਼ਿਆਂ ਪ੍ਰਤੀ ਖੁਲੀ ਚਰਚਾ ਕੀਤੀ ਅਤੇ ਦਰਸ਼ਕਾਂ ਦੀਆਂ ਕਾਲਾਂ ਲਈਆ।
ਪ੍ਰੋਗਰਾਮ ਦੋਰਾਨ ਇਹ ਦੇਖਣ ਦੀ ਕੋਸ਼ਿਸ਼ ਕੀਤੀ ਗਈ ਕਿ ਆਖਰ ਨਸ਼ਿਆ ਦਾ ਫੈਲਾਅ ਕਿਉਂ ਹੋ ਰਿਹਾ ਹੈ।ਉਹ ਧਰਤੀ ਜਿਸ ਨੂੰ ਦਸਾਂ ਗੁਰੂਆਂ ਦੀ ਚਰਣ ਛੋਹ ਪਰਾਪਤ ਹੈ ਉਸ ਉਪਰ ਐਡੇ ਘਟੀਆਂ ਕਿਸਮ ਦੇ ਕੰਮ ਹੋਣ ਕਰਕੇ ਬਹੁਤ ਚਿੰਤਾ ਵਾਲਾ ਵਿਸ਼ਾ ਹੈ ।ਪ੍ਰੋਗਰਾਮ ਵਿੱਚ ਹੋਸਟ ਅਤੇ ਮਹਿਮਾਨਾ ਨੇ ਇਹ ਲੱਭਣ ਦੀ ਕੋਸ਼ਿਸ਼ ਕੀਤੀ ਕਿ ਆਖਰ ਪੰਜਾਬ ਵਿੱਚ ਨਸ਼ੇ ਦਾ ਪਸਾਰ ਇੰਨੀ ਪਧਰ ਤੇ ਕਿਉਂ ਹੋ ਰਿਹਾ ਹੈ।ਦੱਸਿਆ ਗਿਆ ਕਿ ਇਸ ਦਾ ਮੁੱਖ ਕਾਰਣ ਹੈ ਕਿ ਧਾਰਮਿਕ ਬਤੌਰ ਤੇ ਪਰਚਾਰ ਦੀ ਬਹੁਤ ਘਾਟ ਹੈ।ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨ ਦਾ ਗਿਆਨ ਸਭ ਤੋਂ ਵੱਧ ਧਰਮ ਵਿੱਚੋਂ ਪਰਾਪਤ ਹੋਣਾ ਹੈ ਪਰ ਧਰਮ ਦੇ ਪਰਚਾਰ ਨਾਲੋਂ ਪੰਜਾਬ ਵਿੱਚ ਲੱਚਰ ਪੁਣਾ ਅੱਗੇ ਲੰਘ ਗਿਆ ਹੈ। ਸਭਿਆਚਾਰ ਦੇ ਨਾਂਅ ਹੇਠ ਜੋ ਲੱਚਰਪੁਣਾ ਵੱਧ ਰਿਹਾ ਹੈ ਉਹ ਆਉਣ ਵਾਲੀ ਪੀੜੀ ਨੂੰ ਧਰਮ ਤੋਂ ਦੂਰ ਕਰ ਰਿਹਾ ਹੈ ਜਿਸ ਕਰਕੇ ਨਸ਼ਿਆ ਦਾ ਦਿਨੋਂ ਦਿਨ ਵਾਧਾ ਹੋ ਰਿਹਾ ਹੈ।ਗੁਰਬਾਣੀ ਦੇ ਉਪਦੇਸ਼ ਨੂੰ ਚਰਚਾ ਵਿੱਚ ਸ਼ਾਮਲ ਕੀਤਾ ਗਿਆ। ਦੱਸਿਆ ਗਿਆ ਕਿ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ "ਬਾਬਾ ਹੋਰਿ ਖਾਣਾ ਖੁਸ਼ੀ ਗਵਾਰ ਜਿਤੁ ਖਾਧੇ ਤਨ ਪੀੜੀਏ ਮਨ ਮਹਿ ਚਲੇ ਵੇਕਾਰ"।ਵਿਚਾਰ ਵਿੱਚ ਸ਼ਪਸ਼ਟ ਕੀਤਾ ਗਿਆ ਕਿ ਜਦੋਂ ਤੱਕ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਸ ਨੂੰ ਤਨ ਮਨ ਵਿੱਚ ਲਿਜਾਣ ਨਾਲ ਤਨ ਪੀੜਤ ਹੁੰਦਾ ਹੈ ਉਸ ਨੂੰ ਤਨ ਅੰਦਰ ਨਹੀਂ ਲਿਜਾਣਾ ਚਾਹੀਦਾ।
ਸੀ ਐਸ ਗੁਰੂ ਨੇ ਖੁਲੀਆਂ ਕਾਲਾਂ ਵੀ ਲਈਆਂ ।ਇੰਨ੍ਹਾਂ ਵਿੱਚ ਕਾਲਰਾਂ ਨੇ ਨਸ਼ਿਆਂ ਬਾਰੇ ਚਿੰਤਾ ਪਰਗਟ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਪਸਾਰ ਵਿੱਚ ਵਿੱਚ  ਮਾਪਿਆਂ ਦੀ ਜਿੰਮੇਵਾਰੀ ਨੂੰ ਵੀ  ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਹੈ।ਇਹ ਵੀ ਕਿਹਾ ਗਿਆ ਕਿ ਦੇਖਿਆ ਗਿਆ ਹੈ ਮਾਪੇ ਆਪ ਹੀ ਬੱਚਿਆਂ ਨੂੰ ਕਹਿੰਦੇ ਹਨ ਕਿ ਪੈਗ ਦਾ ਸਵਾਦ ਦੇਖ।ਅਤੇ ਬੱਚਿਆਂ ਦੇ ਸਾਹਮਣੇ ਹੀ ਨਸ਼ੇ ਕਰਦੇ ਹਨ।
ਮੀਡੀਏ ਨੂੰ ਵੀ ਇਸ ਕਲੰਕ ਤੋਂ ਪਰੇ ਨਹੀ ਕੀਤਾ ਗਿਆ।ਕਿਹਾ ਗਿਆ ਕਿ ਮੀਡੀਆ ਵੀ ਇਸ ਸਹੀ ਰੋਲ ਨਹੀਂ ਨਿਭਾ ਰਿਹਾ ਬਹੁਤ ਸਾਰੇ ਐਸੇ ਸੁਨੇਹੇ ਕੌਮ ਨੂੰ ਦਿੰਦਾ ਹੈ ਜਿਸ ਨਾਲ ਨਸ਼ਿਆਂ ਦਾ ਭਰਵਾ ਪਰਚਾਰ ਹੁੰਦਾ ਹੈ।
ਵਿਚਾਰ ਕਰਨ ਵਾਲੇ ਸੱਜਣਾਂ ਨੇ ਇਹ ਵੀ ਕਿਹਾ ਕਿ ਗੀਤਕਾਰ ਅਤੇ ਗਾਇਕਾ ਨੇ ਵੀ ਨਸ਼ੇ ਦੇ ਫੈਲਾਅ ਵਿੱਚ ਬਹੁਤ ਹਿੱਸਾ ਪਾਇਆ ਹੈ।ਉਨ੍ਹਾਂ ਨੇ ਕਿਹਾ ਸ਼ਰਾਬ ਦੇ ਗੀਤ ਲਿਖ ਲਿਖ ਕੇ ਉਨ੍ਹਾਂ ਨੂੰ ਗਾਇਕਾ ਨੂੰ ਦਿੱਤੇ।ਗਾਉਣ ਵਾਲਿਆਂ ਨੇ ਸ਼ਰਾਬ ਪੀਣ ਨੂੰ ਸੁਣਨ ਵਾਲਿਆਂ ਦੀ ਖੁਸ਼ੀ ਦਾ ਮੂਲ ਬਣਾ ਦਿੱਤਾ ਹੈ ਜਿਸ ਕਰਕੇ ਲੋਕ ਅੱਜ ਉਹੀ ਕੁੱਝ ਕਰਦੇ ਹਨ ਜਿਹੜਾ ਕੁੱਝ ਉਨ੍ਹਾਂ ਨੂੰ  ਖੁਸ਼ ਕਰਦਾ ਹੈ।
ਸਰਕਾਰ ਨੂੰ ਵੀ ਨਿਸ਼ਿਆਂ ਦੇ ਫੈਲਾਅ ਵਿੱਚ ਪੂਰੀ ਤਰਾਂ ਦੋਸ਼ੀ  ਮੰਨਿਆ ਗਿਆ ਹੈ।ਕਿਹਾ ਗਿਆ ਕਿ ਉਹ ਲੋਕ ਜਿਹੜੇ ਆਪ ਮਣਾ ਮੂੰਹੀ ਸ਼ਰਾਬ ਵਰਤਾ ਕੇ ਕਾਨੂੰਨ ਘਾੜੇ ਬਣੇ ਹੋਣ ਕੌਮ ਨੂੰ ਨਸ਼ਿਆਂ ਤੋਂ ਦੂਰ ਕਿਵੇਂ ਰੱਖ ਸਕਦੇ ਹਨ।ਹੋਸਟ ਸੀ ਐਸ ਗੁਰੂ ਜੀ ਨੇ ਕਿਹਾ ਕਿ ਪੰਜਾਬ ਵਿੱਚ 26 ਜੂਨ ਨੂੰ "ਨਸ਼ਾ ਛਡਾਉ" ਦਿਨ ਵਜੋਂ ਮਨਾਇਆ ਜਾਂਦਾ ਹੈ।ਪਰ ਹੈਰਾਨੀ ਦੀ ਗੱਲ ਹੈ ਜਿਹੜੀ ਸਟੇਟ ਸ਼ਰਾਬ ਵਰਤਾਉਣ ਵਾਲੇ ਲੋਕਾਂ ਦੇ ਹੱਥ ਵਿੱਚ ਹੋਵੇ ਉਥੇ ਇਸ ਤਰਾਂ ਦੇ ਦਿਨ ਮਨਾਉਣ ਦਾ ਕੀ ਅਰਥ ਰਹਿ ਜਾਂਦਾ ਹੈ।
ਇਥੇ ਇਹ ਜਿਕਰਯੋਗ ਹੈ ਸਿੱਖ ਚੈਨਲ ਟੀ ਵੀ ਕੌਮ ਲਈ ਇਤਹਾਸਿਕ ਪੈੜਾਂ ਪਾ ਰਿਹਾ ਹੈ ।ਵਿਸ਼ੇਸ਼ ਕਰਕੇ ਸੀ ਐਸ ਗੁਰੂ ਜੀ ਵਲੋਂ ਪੇਸ਼ ਕੀਤਾ ਜਾ ਰਿਹਾ ਦਰਪਣ ਪ੍ਰੋਗਰਾਮ ਜਿਸ ਤਰਾਂ ਦੇ ਮੁਦਿਆਂ ਨੂੰ ਲੈ ਕੇ ਆਂਉਂਦੇ ਹਨ ਉਨ੍ਹਾਂ ਦੀ ਸਮਾਜ ਨੂੰ ਅਤਿਅੰਤ ਜਰੂਰਤ ਹੈ।

No comments:

Post a Comment