ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਸੰਗਮ: ਨੂਰਾ ਲਾਲ ਤੇ ਰਾਕੇਸ਼ ਰਾਣਾ

Nooran Lal
Rakesh Rana, Nooran Lal & Balraj Sidhu
ਜਿਥੇ ਅਜਕਲ੍ਹ ਵਾਹਗਾ ਸਰਹਦ ਤੋਂ ਭਾਰਤ-ਪਾਕਿਸਤਾਨ ਦਰਮਿਆਨ ਵਪਾਰ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਉਥੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਕਲਾਕਾਰ ਵਲੋਂ ਵੀ ਦੂਰੀਆਂ ਘਟਾਉਣ ਦੇ ਅਨੇਕਾਂ ਉਪਰਾਲੇ ਹੋ ਰਹੇ ਹਨ। ਪਿਛੇ ਜਿਹੇ 'ਪਿੰਡ ਦੀ ਕੁੜੀ ਨਾਮੀ ਫਿਲਮ ਰਾਹੀਂ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਭਾਰਤੀ ਗਾਇਕ ਸਰਬਜੀਤ ਚੀਮੇ ਨਾਲ ਪਰਦੇ ਤੇ ਨਜ਼ਰ ਆਈ। ਇਸੇ ਹੀ ਪ੍ਰਕਾਰ ਫਿਲਮ 'ਨਜ਼ਰ ਰਾਹੀਂ ਮੀਰਾ ਰਬਾਬ ਅਲੀ ਵੀ ਚਰਚਾ ਦਾ ਵਿਸ਼ਾ ਬਣੀ। ਫਿਰ ਅਮਿਤੋਜ ਮਾਨ ਦੀ ਫਿਲਮ 'ਕਾਫਲੇ ਵਿਚ ਸਨਾ ਨਿਵਾਜ਼, ਸੰਨੀ ਦਿਉਲ ਨਾਲ ਕੰਮ ਕਰ ਚੁਕੀ ਹੈ। ਇਸੇ ਤਰ੍ਹਾਂ ਹੀ ਸੰਗੀਤ ਦੇ ਖੇਤਰ ਵਿਚ ਪਿਛੇ ਜਿਹੇ ਪੰਮੀ ਬਾਈ ਨੇ ਨਸੀਬੋ ਲਾਲ ਨਾਲ ਇਕ ਡਿਊਟ ਰਿਕਾਰਡ ਕਰਵਾਇਆ ਹੈ ਤੇ ਹੁਣ ਇੰਗਲੈਂਡ ਵਸਦੇ ਨੌਜਵਾਨ ਗਾਇਕ (ਮੁਲਕਾਤ ਸਤੰਬਰ-ਅਕਤੂਬਰ-2005)ਰਾਕੇਸ਼ ਰਾਣਾ ਨੇ ਨੂਰਾਂ ਲਾਲ ਨਾਲ ਇਕ ਡਿਊਟ ਗੀਤ 'ਮੁੰਡੇ ਲਾ ਕੇ ਨਾਕੇ ਰਿਕਾਰਡ ਕਰਵਾਇਆ ਹੈ।
ਸੀਰੀਅਸ ਰਿਕਾਰਡਜ਼ ਕੰਪਨੀ ਵਲੋਂ ਰਿਕਾਰਡ ਕੀਤੇ ਗਏ ਇਸ ਗੀਤ ਦੇ ਬੋਲ ਗੀਤਕਾਰ ਬਲਰਾਜ ਸਿੰਘ ਸਿਧੂ ਦੇ ਲਿਖੇ ਹੋਏ ਹਨ ਅਤੇ ਕੰਪਨੀ ਦੇ ਮਾਲਕ ਹਰਜੀਤ ਸਿੰਘ ਅਤੇ ਕੰਪਨੀ ਦੇ ਡਿਸਟਰੀਬਿਉਟਰ ਤੇ ਗੀਤਕਾਰ ਸਤਨਾਮ ਸਿੰਘ ਦੇ ਦਸਣ ਅਨੁਸਾਰ ਇਸ ਦੋਗਾਣੇ ਦਾ ਸੰਗੀਤ ਅਮਨ ਹੇਅਰ ਤਿਆਰ ਕਰ ਰਹੇ ਹਨ। ਵਰਣਨਯੋਗ ਹੈ ਕਿ ਪਾਕਿਸਤਾਨ ਦੀ ਪੰਜਾਬੀ ਗਾਇਕ ਵਿਚ ਨੂਰਾਂ ਲਾਲ ਇਕ ਚੋਟੀ ਦਾ ਨਾਮ ਹੈ। ਰਿਕਾਰਡਿੰਗ ਮੌਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਨੂਰਾਂ ਲਾਲ ਨੇ ਕਿਹਾ ਕਿ ਉਸ ਨੂੰ ਚੜ੍ਹਦੇ ਪੰਜਾਬ ਦੇ ਕਲਾਕਾਰ ਨਾਲ ਗਾ ਕੇ ਅਤਿਅੰਤ ਖੁਸ਼ੀ ਮਹਿਸੂਸ ਹੋਈ ਤੇ ਠੇਠ ਪੰਜਾਬੀ ਬੋਲੀ ਵਿਚ ਲਿਖੇ ਇਸ ਗੀਤ ਰਾਹੀਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਦੀ ਕਲਾ ਦਾ ਸੰਗਮ ਹੁੰਦਾ ਹੈ।ਉਸ ਅਨੁਸਾਰ ਅਗੇ ਤੋਂ ਵੀ ਅਜਿਹੇ ਉਦਮ ਹੁੰਦੇ ਰਹਿਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਰਹਦਾਂ ਬੇਮਾਇਨਾ ਹੋ ਜਾਣਗੀਆਂ। ਗਾਇਕ ਰਾਕੇਸ਼ ਰਾਣਾ ਨੇ ਇਸ ਗੀਤ ਬਾਰੇ ਦਸਿਆ ਕਿ ਕਲਾਕਾਰ ਵੀ ਜਨਤਾ ਲਈ ਪਥਪ੍ਰਦਰਸ਼ਕ ਹੁੰਦੇ ਹਨ। ਅਕਸਰ ਲੋਕੀ ਆਪਣੇ ਮਹਿਬੂਬ ਕਲਾਕਾਰਾਂ ਦੇ ਨਕਸ਼ੇ ਕਦਮਾਂ ਤੇ ਚਲਣ ਦੀ ਕੋਸ਼ਿਸ਼ ਕਰਿਆ ਕਰਦੇ ਹਨ। ਕਲਾਕਾਰਾਂ ਵਲੋਂ ਰਲ੍ਹ ਕੇ ਅਗਰ ਕੰਮ ਕੀਤੇ ਜਾਣੇ ਸ਼ੁਰੂ ਹੋ ਜਾਣ ਨਾਲ ਦੋਨਾਂ ਮੁਲਖਾਂ ਵਿਚ ਅਮਨ-ਚੈਨ ਬਰਕਰਾਰ ਰਹੇਗਾ।
ਇਸ ਗੀਤ ਦੇ ਗੀਤਕਾਰ ਬਲਰਾਜ ਸਿੰਘ ਸਿਧੂ ਨੇ ਗੀਤ ਦੇ ਥੀਮ ਬਾਰੇ ਜ਼ਿਕਰ ਕਰਦਿਆਂ ਦਸਿਆ ਕਿ ਇਸ ਗੀਤ ਵਿਚ ਇਕ ਪ੍ਰੇਮਿਕਾ ਵਲੋਂ ਆਪਣੇ ਪ੍ਰੇਮੀ ਕੋਲ ਕੀਤੀ ਗਈ ਸ਼ਿਕਾਇਤ ਦਾ ਵਰਣਨ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਕਿਸਤਾਨ ਦੀ ਆਰਟੀਸਟ ਨੇ ਤੇ ਉਹ ਵੀ ਸਿਰਮੌਰ ਆਰਟੀਸਟ ਨੇ ਇਸ ਕਿਸਮ ਦਾ ਸ਼ੁਧ ਦੇਸੀ ਪੰਜਾਬੀ ਵਿਚ ਗੀਤ ਰਿਕਾਰਡ ਕਰਵਾਇਆ ਹੋਵੇ।

No comments:

Post a Comment