ਯਾਰ ਪਾਉਣਗੇ ਭੰਗੜਾ ਦੁਨੀਆਂ ਖੜ੍ਹ ਖੜ੍ਹ ਤੱਕੂਗੀ

ਬ੍ਰਮਿੰਘਮ: ਪਿਛਲੇ ਦਿਨੀਂ 31 ਦਸੰਬਰ ਨੂੰ ਮੂਵੀ ਬਾਕਸ ਨੇ ਯੂਨੀਕ ਸਾਉਂਡ ਰੋਡ ਸ਼ੋਅ ਦੀ ਨਵੀਂ ਸੰਗੀਤ ਸੀ. ਡੀ. ‘ਯਾਰ (ਇਲੈਕਟਰਿਕ)’ ਇਕ ਵਿਸ਼ਾਲ ਸਮਾਗਮ ਰਚ ਕੇ ਬੜੀ ਧੂਮ ਧਾਮ ਨਾਲ ਕੀਤੀ।ਇਸ ਸੀ. ਡੀ. ਦੇ ਗੀਤਾਂ ਨੂੰ ਪ੍ਰਸਿੱਧ ਗਾਇਕ ਨਿਰਮਲ ਸਿੱਧੂ ਨੇ ਗਾਇਆ ਹੈ ਤੇ ਗੀਤਾਂ ਦੇ ਬੋਲ ਪੰਜਾਬ ਟੈਲੀਗ੍ਰਾਫ ਦੇ ਸਾਹਿਤ ਸੈਕਸ਼ਨ ਦੇ ਸੰਪਾਦਕ ਬਲਰਾਜ ਸਿੱਧੂ ਨੇ ਲਿਖੇ ਹਨ। ਵਰਣਨਯੋਗ ਹੈ ਕਿ 2007 ਵਿਚ ਯੂ ਐਸ ਆਰ ਦੀ ਜਾਰੀ ਹੋਈ ਟੇਪ ‘ਦੀ ਐਲਬਮ’ ਦੇ ਗੀਤਾਂ ਦੀ ਰਚਨਾ ਵੀ ਬਲਰਾਜ ਸਿੱਧੂ ਨੇ ਹੀ ਕੀਤੀ ਸੀ ਅਤੇ ਉਸ ਸੀ. ਡੀ. ਵਿਚਲੇ ਦੋ ਗੀਤ ਬਹੁਤ ਹਿੱਟ ਹੋਏ ਸਨ, ਇਕ ‘ਪਾਗਲ ਜਿਹੇ ਹੋ ਗਏ ਹਾਂ ਤੇਰੀ ਸੂਰਤ ਤੱਕਦੇ ਤੱਕਦੇ’(ਗਾਇਕ ਰਣਵੀਰ ਰਾਣਾ) ਅਤੇ ਦੂਜਾ ਅੰਗਰੇਜ਼ ਅਲੀ ਦਾ ਗਾਇਆ ‘ਊਧਮ ਸਿੰਘ ਧੋਖਾ’। 

ਪ੍ਰੈਸ ਨੂੰ ਸੰਬੋਧਨ ਕਰਦਿਆਂ ਨਿਰਲਮ ਸਿੱਧੂ ਨੇ ਦੱਸਿਆ ਕਿ ਜਦੋਂ ਮੈਂ ਬਲਰਾਜ ਸਿੱਧੂ ਦਾ ਲਿਖਿਆ ਤੇ ਅੰਗਰੇਜ਼ ਅਲੀ ਦੁਆਰਾ ਗਾਇਆ ਗੀਤ ‘ਨੱਚਦੀ ਦੇ’ ਸੁਣਿਆ ਤਾਂ ਮੇਰਾ ਦਿਲ ਕੀਤਾ ਕਿ ਮੈਂ ਵੀ ਕਦੇ ਬਲਰਾਜ ਸਿੱਧੂ ਦਾ ਕੋਈ ਗੀਤ ਗਾਵਾਂ। ਲੇਕਿਨ ਮੇਰੀ
ਇਹ ਸੱਧਰ ਐਨੀ ਛੇਤੀ ਪੂਰੀ ਹੋ ਜਾਵੇਗੀ, ਇਸਦਾ ਮੈਨੂੰ ਅੰਦਾਜ਼ਾ ਹੀ ਨਹੀਂ ਸੀ। ਬ੍ਰਿਟ ਏਸ਼ੀਆ ਟੀ. ਵੀ. ਚੈਨਲ 833 ਤੋਂ ਇਲਾਵਾ ਸਰੋਤੇ ਇਸ ਗੀਤ ਦਾ ਆਈ ਟਿਉਨ ਅਤੇ ਯੂ ਟਿਉਬ ਤੋਂ ਵੀ ਆਨੰਦ ਮਾਣ ਸਕਦੇ ਹਨ।

****

No comments:

Post a Comment