ਸ਼ਹੀਦ ਨਾਵਲ ਦੀਆਂ ਕਿਆ ਬਾਤਾਂ


-ਸ਼ਿੰਦਾ ਸਿੰਘ ਬੇਬਾਕ, ਅਸਟਰੇਲੀਆ
ਬਲਰਾਜ ਸਿੰਘ ਸਿਧੂ ਜੀ ਦਾ ਨਾਵਲ ‘ਸ਼ਹੀਦ’ ਪੜਿਆ ਹੈ , ਇਹ ਨਾਵਲ ਪੰਜਾਬੀ ਦੇ ਉਘੇ ਗਾਇਕ ‘ਅਮਰ ਸਿੰਘ ਚਮਕੀਲੇ ‘ ਦੀ ਜੀਵਨੀ ਬਾਰੇ ਹੈ | ਭਾਵੇਂ ਕੇ ਇਹ ਮਹਾਨ ਗਾਇਕ ਕਿਸੇ ਵੀ ਤਰਾਂ ਦੀ ਤਰੀਫ ਦਾ ਮੁਥਾਜ ਨਹੀਂ ਹੈ, ਪਰ ਬਲਰਾਜ ਵੀਰ ਨੇ ਜੋ ਉਸ ਦੇ ਸੰਘਰਸ਼ ਮਈ ਜੀਵਨ ਬਾਰੇ ਲਿਖਿਆ ਹੈ ਓਹ ਵਾਕਿਆ ਹੀ ਕਾਬਿਲ-ਏ-ਤਰੀਫ ਹੈ | 
ਜਿਸ ਤਰਾਂ ਚਮਕੀਲਾ ਪੰਜਾਬੀਆਂ ਦੇ ਸਵਾਦ ਨੂੰ ਸਮਝ ਗਿਆ ਸੀ ਤੇ ਫਿਰ ਉਸ ਨੇ ਜੋ ਗਾਇਆ ਓਹ ਸਭ ਨੇ ਪਸੰਦ ਕੀਤਾ, ਇਸੇ ਤਰਾਂ ਬਲਰਾਜ ਵੀਰ ਦੀ ਲਿਖਣ ਸ਼ੈਲੀ ਹੈ, ਵਾਕਿਆ ਹੀ ਇੰਝ ਜਾਪਦਾ ਹੈ ਕੇ ਬਲਰਾਜ ਵੀਰ ਨੇ ਪੰਜਾਬੀਆਂ ਦੀ ਸੋਚ ਨੂੰ ਸਮਝ ਲਿਆ ਹੋਵੇ| ਉਹਨਾਂ ਦੀਆਂ 2 ਕਿਤਾਬਾਂ ਪਹਿਲਾਂ ਵੀ ਪੜੀਆਂ ਹਨ ਤੇ ਦੋਨੋ ਕਾਬਲੇ-ਏ-ਤਰੀਫ ਸਨ , ਤੇ ਇਹ ਸ਼ਹੀਦ ਨਾਵਲ ਦੀਆਂ ਤੇ ਕਿਆ ਬਾਤਾਂ, ਪੜਦੇ ਪੜਦੇ ਇੰਝ ਲਗਦਾ ਸੀ ਜਿਵੇਂ ਮੈਂ ਨਾਵਲ ਨਹੀਂ ਪੜ ਰਿਹਾ ਬਲਿਕੇ ਚਮਕੀਲੇ ਦੇ ਨਾਲ ਖੁੱਦ ਓਹਦੀ ਜਿੰਦਗੀ ਰੀਵਾਂਇੰਡ (Rewind) ਕਰਕੇ ਦੇਖ ਰਿਹਾ ਸੀ ਤੇ ਹਰ ਪਲ ’ਤੇ ਮੈਂ ਉੱਥੇ ਮਜੂਦ ਸੀ | ਨਾਵਲ ਪੜਦੇ ਤਾਂ ਇੰਝ ਖਵਾਹਿਸ ਸੀ ਕੇ ਇਹ ਨਾਵਲ ਕਦੇ ਖਤਮ ਨਾ ਹੋਵੇ ਇਸ ਨੂੰ ਸਾਰੀ ਉਮਰ ਪੜੀ ਜਾਵਾਂ ਇਹ ਇੰਝ ਚੱਲੀ ਜਾਵੇ | 
ਨਾਵਲ ਦਸਦਾ ਹੈ ਕਿਵੇਂ ਇਸ ਨਾਵਲ ਦਾ ਨਾਇਕ ਇੱਕ ਗਰੀਬ ਪਰਿਵਾਰ ’ਚ ਜਮਦਾ ਹੈ , ਇਹ ਮੰਦਭਾਗੀ ਨਾਲ ਉਹ ਪਰਿਵਾਰ ਹਨ ਜਾਂ ਲੋਕ ਹਨ ਜੋ ਕਰੋਰਾਂ ਦੀ ਤਾਦਾਦ ’ਚ ਜਮ ਕੇ ਅੱਤ ਦੀ ਗਰੀਬੀ ਨਾਲ ਲੜਦੇ ਗੁਨਾਮੀ ’ਚ ਹੀ ਮਰ ਜਾਂਦੇ ਹਨ | ਲੇਕਨ ਚਮਕੀਲੇ ਨੂੰ ਇਹ ਹਰਗਜ ਮਨਜੂਰ ਨਹੀ ਸੀ , ਉਸ ਨੇ ਕਿਵੇਂ ਬਚਪਣ ’ਚ ਤਹਿ ਕਰ ਲਿਆ ਸੀ ਕੇ ਕਿੱਥੇ ਜਮਣਾ ਇਹ ਉਹਦੇ ਹਥ ’ਚ ਕਦੇ ਨਹੀਂ ਸੀ ਲੇਕਨ ਕੀ ਕਰਨਾ ਕੀ ਬਣਨਾ ਹੈ ਓਹ ਆਪ ਕਰੇਗਾ, ਉਸ ਸ਼ੇਰ ਨੇ ਆਪਣੇ ਪਹਿਲਾਂ ਤੋ ਤਹਿ ਕੀਤੇ ਕਰਮਾਂ ਨੂੰ ਨਿਕਾਰ ਦਿੱਤਾ ਤੇ ਆਪਣੇ ਭਾਗ ਆਪ ਲਿਖਣੇ ਸ਼ੁਰੂ ਕਰ ਦਿੱਤੇ | ਜਿਵੇਂ ਗਰੀਬੀ ਦਾ ਆਲਮ ਸੀ ਤੇ ਪੜਾਈ 5ਵੀੰ ਤੋ ਵਧ ਮੁਨਕਿਨ ਹੀ ਨਹੀਂ ਸੀ ਲੇਕਨ ਉਸ ਨੇ ਉਹਨਾਂ ਪੰਜਾਂ ਜਮਾਤਾਂ ਨੂੰ 16 ਦੇ ਬਰਾਬਰ ਬਣਾ ਕੇ ਆਪਣੀ ਕਾਮਯਾਬੀ ਲਈ ਸੰਘਰਸ਼ ਕੀਤਾ | ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਉਸ ਨੇ ਆਪਣਾ ਵਜੂਦ ਇੰਨਾ ਵੱਡਾ ਕਰ ਲਿਆ ਕਿਆ ਕੇ ਅਖਾਂ ਬੰਦ ਕਰਕੇ ਵੀ ਕੋਈ ਉਸ ਨੂੰ ਕੋਈ ਅਣਦੇਖਿਆ ਨਹੀਂ ਸੀ ਕਰ ਸਕਦਾ | ਇਸ ਨਾਵਲ ਵਿੱਚ ਉਸ ਦੇ ਕਿਰਦਾਰ ਨੂੰ ਵੀ ਬਹੁਤ ਵਧੀਆ ਢੰਗ ਨਾ ਦਰਸਾਇਆ ਹੈ , ਉਸ ਮਕਾਮ ’ਤੇ ਪਹੁੰਚ ਕੇ ਕੋਣ ਇਸ ਤਰਾਂ ਕਰ ਸਕਦਾ ਹੈ , ਉਸ ਦੇ ਸਮਕਾਲੀ ਗਾਇਕ ਉਸ ਸਮੇ ਆਪਣੇ ਰੁਤਬੇ ਦਾ ਫਾਇਦਾ ਚੱਕਦੇ ਹੋਏ ਕਿਵੇਂ ਅਲੜ ਮੁਟਿਆਰਾਂ ਦੇ ਜਜਬਾਤਾਂ ਨਾਲ ਖੇਡਦੇ ਸਨ ਲੇਕਨ ਚਮਕੀਲੇ ਨੇ ਇਸ ਤਰਾਂ ਨਹੀ ਕੀਤਾ | ਇਸ ਤੋਂ ਇਲਾਵਾ ਉਸ ਵਿੱਚ ਇਨੀ ਨਿਮਰਤਾ ਸੀ ਕੇ ਏਡਾ ਵੱਡਾ ਰੁਤਬਾ ਹੋਣ ਦੇ ਬਾਵਜੂਦ ਵੀ ਕਿਸੇ ਕੱਦੀ ਗਾਲ ਤੱਕ ਦਾ ਗੁਸਾ ਨਹੀਂ ਸੀ ਕਰਦਾ, ਗਰੀਬਾ ਦੀ ਮੱਦਤ ਲਈ ਹਮੇਸ਼ਾ ਤਿਆਰ ਰਹਿੰਦਾ ਸੀ | 
ਪਰਿਵਾਰਿਕ ਹਲਾਤਾਂ ਦਾ ਕਰਕੇ ਉਸ ਨੂੰ ਭਾਵੇਂ ਕੇ ਉਸ ਨੂੰ ਦੋ ਵਿਆਹ ਕਰਵਾਉਣੇ ਪਏ ਸਨ ਕਿਓਂਕਿ ਪਹਿਲਾ ਵਿਆਹ ਨਾ ਹੀ ਤੇ ਉਸ ਦੀ ਮਰਜੀ ਨਾਲ ਹੋਇਆ ਸੀ ਤੇ ਨਾ ਹੀ ਉਸ ਦੀ ਪਸੰਦ ਸੀ , ਹਰ ਇਨਸ਼ਾਨ ਦਾ ਹੱਕ ਹੈ ਕੇ ਘਟੋ ਘੱਟ ਓਹ ਵਿਆਹ ਤੇ ਆਪਣੀ ਪਸੰਦ ਤੇ ਮਰਜੀ ਦਾ ਕਰਵਾਵੇ| ਇੰਝ ਹੀ ਚਮਕੀਲੇ ਨੇ ਮੌਕਾ ਆਉਣ ਤੇ ਆਪਣੀ ਪੰਸਦ ਤੇ ਮਰਜੀ ਨਾਲ ਵਿਆਹ ਕਰਵਾਇਆ ਜੋ ਕੇ ਸਿਰਫ ਉਸ ਦੀ ਵਹੁਟੀ ਹੀ ਨਹੀਂ ਸੀ ਕਹਿ ਲੋ ਚਮਕੀਲੇ ਦਾ ਇੱਕ ਹਿਸਾ ਸੀ ਚਮਕੀਲੇ ਦੇ ਚਮਕਣ ਵਿੱਚ ਬੀਬੀ ਅਮਰਜੋਤ ਦਾ ਕੋਈ ਘਟ ਹਥ ਨਹੀ ਸੀ | ਨਾਵਲ ਵਿੱਚ ਬੀਬੀ ਅਮਰਜੋਤ ਬਾਰੇ ਵੀ ਕਾਫੀ ਜਾਣਕਾਰੀ ਦਿੱਤੀ ਹੋਈ ਹੈ ਓਹਨਾ ਦਾ ਜੀਵਣ ਵੀ ਇੱਕ ਸੰਘਰਸ ਸੀ ਜੋ ਚਮਕੀਲੇ ਦੇ ਜੀਵਣ ਨਾਲ ਮਿਲ ਕੇ ਇੱਕ ਕਾਮਯਾਬ ਜੀਵਣ ਬਣਿਆ | ਚਮਕੀਲੇ ਨੇ ਭਾਵੇਂ ਦੋ ਵਿਆਹ ਕਰਵਾਏ ਲੇਕਨ ਦੋਨਾ ਪਰਿਵਾਰਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਕਿਸੇ ਇੱਕ ਨੂੰ ਵੀ ਓਹਨਾ ਦੇ ਹੱਕ ਤੋਂ ਵਾਂਝਾ ਨਹੀ ਰਖਿਆ ਬਲਿਕ ਹਕਾਂ ਤੋਂ ਵਧ ਕੇ ਬਹੁਤ ਕੁਝ ਦਿੱਤਾ | 
ਚਮਕੀਲਾ ਇੱਕ ਮੁਕਾਮ ਤੇ ਪਹੁੰਚ ਗਿਆ ਸੀ ਕੇ ਕਦੇ ਜਿਹਨਾ ਨਾਲ ਓਹਦੇ ਲਈ ਢੋਲਕੀ ਵਜਾਉਣੀ ਵੱਡੀ ਗੱਲ ਹੁੰਦੀ ਸੀ ਉਹ ਹੁਣ ਚਮਕੀਲੇ ਦੇ ਕੱਦ ਸਾਹਮਣੇ ਬਹੁਤ ਹੀ ਬੌਣੇ ਲਗਣ ਲਗ ਪਏ ਸਨ | ਜਦੋ ਚਮਕੀਲਾ ਆਪਣੇ ਪੂਰੇ ਜੋਵਣ ਤੇ ਸੀ ਤਰਕੀ ਦੀਆਂ ਹਰ ਪਲ ਨਵੀਆਂ ਪੈਰਾਂ ਪੁੱਟ ਰਿਹਾ ਸੀ ,ਹਰ ਪਲ ਦੇ ਨਾਲ ਓਹ ਹੋਰ ਤੋਂ ਹੋਰ ਵੱਡਾ ਹੋ ਰਿਹਾ ਸੀ ਤਾਂ ਆਖਰ ਉਹ ਮੰਦੇ ਭਾਗ ਜਿਹਨਾ ਨੂੰ ਕਦੇਂ ਓਹ ਬਹੁਤ ਪਿੱਛੇ ਛੱਡ ਆਇਆ ਸੀ ਓਹ ਪੰਜਾਬ ਵਿੱਚ ਚਲ ਰਹੇ ਬੁਰੇ ਸਮੇ ਦੇ ਰੂਪ ਵਿੱਚ ਓਹਦੇ ਸਾਹਮਣੇ ਆਣ ਖੜੇ ਹੋਏ | ਫਿਰ ਉਸ ਨੇ ਆਪਣੀ ਮਿਹਨਤ ਦੀ ਕਮਾਈ ਦਾ ਬਹੁਤ ਹਿਸਾ ਦੇ ਕੇ ਵੀ ਇਹਨਾ ਬੁਰੇ ਭਾਗਾਂ ਨੂੰ ਆਪਣੇ ਤੋਂ ਦੂਰ ਰਖਣਾ ਚਾਹਿਆ , ਜਿਹਨਾ ਗਾਣਿਆਂ ’ਤੇ ਇਤਰਾਜ ਜਿਤਾਇਆ ਗਿਆ ਸੀ ਓਹਨਾ ਨੂੰ ਗਾਣਾ ਬੰਦ ਕੀਤਾ ਲੇਕਨ ਨਹੀ ਹੁਣ ਉਸ ਨੂੰ ਇਸ ਮੰਦੇ ਲੇਖਾਂ ਦੀ ਘੁਮਣਘੇਰੀ ਵਿਚੋਂ ਨਿਕਲ ਜਾਣਾ ਮੁਸਕਿਲ ਜਾਪਦਾ ਸੀ | ਪਰ ਉਸ ਨੇ ਪਿਠ ਨਹੀਂ ਦਿਖਾਈ ਜਾਨ ਬਚਾਉਣ ਲਈ ਓਹ ਕਿਤੇ ਬਾਹਰਲੇ ਦੇਸ਼ ਵੀ ਵੱਸ ਸਕਦਾ ਸੀ ਲੇਕਨ ਉਸ ਨੇ ਇਥੇ ਹੀ ਹਲਾਤਾਂ ਦਾ ਸਾਹਮਣਾ ਕਰਨਾ ਜਾਇਜ ਸਮਝਿਆ ਤੇ ਅੰਤ ਉਹ ਚੜਦੀ ਉਮਰ ’ਚ ਹੀ ਨਹੀਂ ਚੜਦੀ ਪ੍ਰਸਿਧੀ ਵਿੱਚ ਆਪਣੇ ਜੀਵਣ ਸਾਥਣ ਅਤੇ ਸਾਜੀਆਂ ਨਾਲ ਜਹਾਨ ਤੋਂ ਕੂਚ ਕਰ ਗਿਆ| ਭਾਵੇਂ ਕੇ ਬੁਰੇ ਵਕਤ ਨੇ ਆਪਣੇ ਇਸ ਅਤ ਨਿੰਦਣ ਜੋਗ ਕਾਰੇ ਨੂੰ ਕੁਝ ਦੇਰ ਲਈ ਆਪਣੀ ਜਿਤ ਮਨਿਆ ਹੋਵੇ ਲੇਕਨ ਚਮਕੀਲੇ ਨੇ ਆਪਣੇ ਗਾਏ ਗਾਣੇ ਵਿਚੋਂ ਫਿਰ ਸਦਾ ਲਈ ਸੁਰਜੀਤ ਹੋ ਕੇ ਸਬ ਨੂੰ ਝੂਠਾ ਪਾ ਦਿੱਤਾ ਤੇ ਉਹ ਫਿਰ ਜਿੱਤ ਗਿਆ | ਉਹ ਅਮਰ ਸਿੰਘ ਸਦਾ ਲਈ ਅਮਰ ਹੋ ਗਿਆ , ਉਹ ਇੱਕ ਅਜਿਹਾ ਅਮਰ ਹੈ ਜੋ ਆਪਣੇ ਕਾਤਿਲਾਂ ਦੇ ਨਾਮ ਵੀ ਅਮਰ ਕਰ ਗਿਆ | ਸ਼ਹੀਦ ਨਾਵਲ ਨੇ ਬਹੁਤ ਸੱਚੇ-ਸੁੱਚੇ ਤੇ ਵਧੀਆ ਢੰਗ ਨਾਲ ਚਮਕੀਲੇ ਨੂੰ ਇੱਕ ਵਰਗ ਦਾ ਸ਼ਹੀਦ ਸਾਬਿਤ ਕੀਤਾ ਹੈ ਭਾਵੇਂ ਕੇ ਸਾਰੇ ਇਸ ਨਾਲ ਸਹਿਮਤ ਨਹੀਂ ਹੋਣਗੇ ਲੇਕਨ ਸਹੀਦਾਂ ਦੇ ਇਹ ਮੰਦਭਾਗੀ ਰਹੀ ਹੈ ਕੇ ਸਾਰਿਆਂ ਨੇ ਕਦੇ ਉਹਨਾਂ ਨੂੰ ਸ਼ਹੀਦ ਮਨਿਆ ਹੀ ਨਹੀ |

No comments:

Post a Comment