ਇੱਕ ਵਾਰ ਬੰਦਾ ਪੜਨੀ ਸ਼ੁਰੂ ਕਰ ਦੇਵੇ ਤਾਂ ਖਤਮ ਕੀਤੇ ਬਿਨਾ ਉਠਣ ਦਾ ਮੰਨ ਨਹੀ ਕਰਦਾ ਕਦੇ ਵੀ

-Shinda Singh Bebak, Australia.
ਬਲਰਾਜ ਸਿੰਘ ਸਿੱਧੂ , ਜੀ ਦੀ ਕਿਤਾਬ ਮੋਰਾਂ ਦਾ ਮਹਾਰਾਜਾ ਪੜੀ ਹੈ , ਇਸ ਕਿਤਾਬ ਵਿੱਚ ਕਹਾਣੀਆਂ ਹਨ , ਤੇ ਇਹਨਾ ਵਿਚੋ ਇੱਕ ਅਹਿਮ ਕਹਾਣੀ ਮਹਰਾਜਾ ਰਣਜੀਤ ਸਿੰਘ ਦੀ ਹੈ | ਲੇਖਕ ਨੇ ਬਹੁਤ ਹੀ ਸੁੱਚਜੇ ਢੰਗ ਨਾਲ ਕਹਾਣੀ ਲਿੱਖੀ ਹੈ , ਇੱਕ ਵਾਰ ਬੰਦਾ ਪੜਨੀ ਸ਼ੁਰੂ ਕਰ ਦੇਵੇ ਤਾਂ ਖਤਮ ਕੀਤੇ ਬਿਨਾ ਉਠਣ ਦਾ ਮੰਨ ਨਹੀ ਕਰਦੇ ਕਦੇ ਵੀ | ਮਹਰਾਜ ਰਣਜੀਤ ਸਿੰਘ ਦੀ ਮੋਰਾਂ ਨਾਮ ਦੀ ਕੰਜਰੀ ਨਾਲ ਇਸ਼ਕ ਦੀ ਦਸਤਾਨ ਤੇ ਇਤਿਹਾਸਿਕ ਮੋਹਰ ਹੈ , ਬਿਨਾ ਸੱਕ ਇਹ ਮੋਰਾਂ ਪਹਿਲਾਂ ਸ਼ੇਰੇ-ਏ-ਪੰਜਾਬ ਦੀ ਮਹਿਬੂਬਾ ਸੀ ਤੇ ਫਿਰ ਰਾਣੀ ਵੀ ਬਣੀ |
ਬਹੁਤ ਸਾਰੇ ਪੁਰਾਣੀਆਂ ਚੀਜਾਂ ਜਿਵੇਂ ਪੁਲ , ਮਸ਼ੀਤ ਇਸ ਇਤਿਹਾਸਿਕ ਘਟਨਾ ਦੀ ਸਨਾਖਤ ਕਰਦੀਆਂ ਹਨ, ਇਸ ਲਈ ਇਸ ਨੂੰ ਮਹਰਾਜਾ ਰਣਜੀਤ ਸਿੰਘ ਦੀ ਹਸਤੀ ਨੂੰ ਇਸ ਤੋਂ ਨਖੇੜ ਕੇ ਨਹੀ ਦੇਖਿਆ ਜਾ ਸਕਦਾ | ਲੇਖਕ ਨੇ ਕਹਾਣੀ ਨੂੰ ਆਪਣੇ ਤਰੀਕੇ ਨਾਲ ਆਪਣੇ ਡਾਇਲੋਗਾਂ ਨਾਲ ਲਿਖਿਆ ਹੈ ਜੋ ਕੇ ਬਹੁਤ ਹੀ ਵਧਿਆ ਹੈ | ਹਾਂ ਅਗਰ ਪੂਰੀ ਕਹਾਣੀ ਵਿੱਚ ਕਿਤੇ ਇੱਕ ਅਧੇ ਪੱਖ ਚ ਕੋਈ ਇਤਿਹਾਸਿਕ ਗਲਤੀ ਹੈ ਤਾਂ ਮੈਂ ਨਹੀ ਜਾਣਦਾ ਕਿਓਂਕਿ ਮੈਨੂੰ ਜਿਆਦਾ ਵੀ ਜਾਣਕਾਰੀ ਵੀ ਨਹੀ ਹੈ ਇਤਿਹਾਸ਼ ਬਾਰੇ , ਪਰ ਪੜ ਕੇ ਨਹੀ ਲਗਾ ਕੇ ਲੇਖਕ ਨੇ ਕੋਈ ਜਿਆਦਤੀ ਕੀਤੀ ਹੋਵੇਗੀ | ਹਾਂ ਕੁਝ ਸਜਣਾਂ ਦੀ ਇਤਰਾਜਗੀ ਹੋ ਸਕਦੀ ਹੈ ਕੇ ਮਹਰਾਜਾ ਰਣਜੀਤ ਸਿੰਘ ਬਾਰੇ ਇਸ ਤਰਾਂ ਨਹੀ ਲਿਖਿਆ ਜਾ ਸਕਦਾ ਕਿਓਂਕਿ ਓਹਨਾ ਦਾ ਕਿਰਦਾਰ ਇਸ ਤਰਾਂ ਦਾ ਨਹੀ ਸੀ | ਅਸਲ ਵਿੱਚ ਇਸ ਤਰਾਂ ਸੋਚਣ ਦੇ ਪਿਛੇ ਕਾਰਨ ਹੈ ਮਹਰਾਜਾ ਰਣਜੀਤ ਸਿੰਘ ਨੂੰ ਧਰਾਮਿਕ ਬੰਦਾ ਸਮਝਣਾ , ਭਾਵੇਂ ਕੇ ਓਹ ਬਹੁਤ ਦਿਆਲੂ ਵੀ ਸੀ , ਸਿਆਣਾ ਵੀ , ਨਿਆਂ ਕਰਨਾ ਵਾਲਾ ਵੀ , ਲੇਕਨ ਕਦਾਚਿਤ ਓਹ ਇਕ ਧਰਾਮਿਕ ਬੰਦਾ ਨਹੀ ਸੀ ਮਤਲੱਬ ਕੇ ਓਹ ਇੱਕ ਗੁਰਸਿਖ ਨਹੀ ਸੀ | ਓਹ ਸਿਖਾਂ ਦੇ ਘਰ ਪੈਦਾ ਹੋਇਆ ਪਲਿਆ ਸੀ , ਸਿਖ ਧਰਮ, ਸਿਖ ਗੁਰੂਆਂ ਦੀ ਬਹੁਤ ਕਦਰ ਕਰਦਾ ਸੀ ਲੇਕਨ ਲੇਕਨ ਆਪਣੇ ਨਿਜ਼ੀ ਜੀਵਣ ਵਿੱਚ ਮਰਿਆਦਾ ਦਾ ਪਾਲਣ ਨਹੀ ਸੀ ਕਰਦਾ | ਹਾਂ ਓਹ ਸੱਬ ਧਰਮਾਂ ਦਾ ਸਤਿਕਾਰ ਕਰਦਾ ਸੀ , ਅਕਾਲ-ਤਖਤ ਸਾਹਿਬ ਨੂੰ ਵੀ ਸਮਰਪਿਤ ਸੀ ਕਿਓਂਕਿ ਸਮਝਦਾ ਸੀ ਕੇ ਰਾਜ ਉਸ ਨੂੰ ਖ਼ਾਲਸੇ ਦੀ ਘਾਲਣਾ ਨਾਲ ਹੀ ਮਿਲਿਆ ਸੀ | ਉਸ ਨੇ ਬਹੁਤ ਹੀ ਸਿਆਣਪ ਨਾਲ ਤਕਰੀਬਨ ੮੦ ਸਾਲਾਂ ਤੋਂ ਅਲਗ ਅਲਗ ਰਹਿੰਦੀਆਂ 12 ਸਿਖਾਂ ਦੀਆਂ ਮਿਸਲਾਂ ਨੂੰ ਨਾ ਸਿਰਫ ਇੱਕ ਝੰਡੇ ਥੱਲੇ ਇਕਠਾ ਕੀਤਾ ਬਲਿਕ ਓਹਨਾ ਦਾ ਰਾਜਾ ਵੀ ਬਣਿਆ | ਇਹ ਕੰਮ ਉਸ ਨੇ ਸਿਰਫ ਇਮਾਨਦਾਰੀ ਨਾਲ ਹੀ ਨਹੀ ਸੀ ਕਰ ਲਿਆ ਬਹੁਤ ਪਾਪੜ ਵੇਲੇ ਸਨ | ਇਤਿਹਾਸ਼ ਗਵਾਹ ਹੈ ਕਿ ਮਿਸਲਾਂ ਦੇ ਕਾਲ ਦੁਰਾਨ ਵੀ ਕਈ ਮਿਸਲਾਂ ਦੇ ਸਰਦਾਰ ਇੱਕ ਤੋਂ ਵੱਧ ਵਿਆਹ ਕਰਵਾਉਂਦੇ ਸਨ ਤੇ ਰਖੇਲਾਂ ਵੀ ਰਖਦੇ ਸਨ | ਰਣਜੀਤ ਸਿੰਘ ਨੇ ਇਹ ਸੱਬ ਕੁਝ ਦੇਖਿਆ ਸੀ ਸਿਖਿਆ ਸੀ ਇਸ ਲਈ ਉਸ ਨੇ ਮਹਰਾਜਾ ਬੰਨਣ ਤੋਂ ਬਾਅਦ ਆਪਣੇ ਸੋਂਕ ਖੂਬ ਪੂਰੇ ਕੀਤੇ , ਪਤਾ ਨਹੀ ਕਿਓਂ ਲੇਕਨ ਮੈਂ ਇਸ ਨੂੰ ਉਸ ਦੇ ਸੋਂਕ ਹੀ ਕਹਾਂਗਾ , ਸੋਂਕ ਮਾੜੇ ਚੰਗੇ ਹੁੰਦੇ ਹਨ ਕੁਝ ਲੋਕਾਂ ਗੁਣ ਅਗਉਣ ਵੀ ਕਹਿੰਦੇ ਹਨ | ਲੇਕਨ ਮੈਂ ਨਹੀ ਸਮਝਦਾ ਕੇ ਲੇਖਕ ਨੇ ਇਹ ਕਹਾਣੀ ਲਿੱਖ ਕੇ ਸਿਖ ਧਰਮ ਜਾਂ ਮਹਰਾਜੇ ਦੀ ਛਵੀ ਖਰਾਬ ਕਰਨ ਦੀ ਕੋਸਿਸ਼ ਕੀਤੀ ਹੈ | ਮੈਂ ਖੁੱਦ ਇਸ ਕਹਾਣੀ ਨੂੰ ਪੜਨ ਤੋਂ ਬਾਅਦ ਮਹਰਾਜੇ ਦੇ ਕਿਰਦਾਰ ਬਾਰੇ ਬਹੁਤ ਕੁਝ ਸਿਖਿਆਂ ਹਾਂ ਤੇ ਉਸ ਦੇ ਪ੍ਰਤੀ ਮੰਨ ਚ ਕੋਈ ਘਿਰਣਾ ਨਹੀ ਬਣੀ ਹਾਂ ਉਸ ਦੀ ਇਜਤ ਹੀ ਬਣੀ ਹੈ ਜਿਵੇਂ ਸੁਰੂ ਤੋਂ ਸੀ | ਇਸ ਕਹਾਣੀਂ ਤੋਂ ਇਲਾਵਾ ਬਾਕੀਆਂ ਦੀ ਕਹਾਣੀਆਂ ਵੀ ਖੂਬ ਵਧੀਆ ਢੰਗ ਨਾਲ ਲਿਖੀਆਂ ਹਨ , ਬਾਕੀ ਦੀਆਂ ਕਹਾਣੀਆਂ ਵੀ ਇਤਿਹਾਸਿਕ ਘਟਨਾਵਾਂ ਤੇ ਹੀ ਨਿਰਧਾਰਤ ਹਨ | ਮੈਨੂੰ ਲੇਖਕ ਦੀ ਸ਼ੈਲੀ ਬਹੁਤ ਹੀ ਪਸੰਦ ਆਈ ਹੈ , ਓਹਨਾ ਦੀਆਂ ਹੋਰ ਕਿਤਾਬਾਂ ਪੜਨ ਦਾ ਚਿੱਤ ਬਣਿਆ ਹੈ
----
'ਮੋਰਾਂ ਦਾ ਮਹਾਰਾਜਾ' ਕਹਾਣੀ ਸੰਗ੍ਰਹਿ ਖਰੀਦਣ ਲਈ ਸੰਪਰਕ: 00447713038541 (whatsapp)
email: balrajssidhu@yahoo.co.uk
India: 300 RS
America, Canada, Australia, Newzealand: $20.00
England: £10.00
Europe: 15 euro

No comments:

Post a Comment