"ਮੋਰਾਂ ਦਾ ਮਹਾਰਾਜਾ ਬਾਰੇ"Ja

Jassi Sangha
I received my 'ਮੋਰਾਂ ਦਾ ਮਹਾਰਾਜਾ'
Loving it! — reading ਮੋਰਾਂ ਦਾ ਮਹਾਰਾਜਾJassi Sangha

ਕਿਤਾਬ ਪੜਣ ਤੋਂ ਪਹਿਲਾਂ??? ---- 'ਬਲਰਾਜ ਸਿੱਧੂ' ਜੀ ਦੀ ਕਿਤਾਬ 'ਮੋਰਾਂ ਦਾ ਮਹਾਰਾਜਾ' ਪੜਣ ਤੋਂ ਪਹਿਲਾਂ ਮੈਂ ਇਹਨਾਂ ਦਾ ਨਾਮ ਤਾਂ ਜਾਣਦੀ ਸੀ , ਪਰ ਫੇਸਬੁੱਕ ਵਾਲੇ ਨੋਟਸ ਤੋਂ ਸਿਵਾ ਇਹਨਾਂ ਦਾ ਲਿਖਿਆ ਕੁਝ ਪੜਿਆ ਨਹੀਂ ਸੀ ! ਕਿਸੇ ਦੋਸਤ ਨਾਲ ਇੱਕ ਵਾਰ ਗੱਲ ਹੋਈ ਕਿ ਬਲਰਾਜ ਸਿੱਧੂ ਕੈਸਾ ਲਿਖਦਾ ਹੈ ਤਾਂ ਜਵਾਬ ਸੀ ਕਿ ਬਹੁਤ ਬੋਲਡ ਲਿਖਦਾ ਹੈ। ਜਦੋਂ ਮੋਰਾਂ ਦਾ ਮਹਾਰਾਜਾ ਬਾਰੇ ਅਪਡੇਟਸ ਆਉਂਦੀਆਂ ਸਨ , ਮੈਨੂੰ ਕਾਫ਼ੀ ਉਤਸੁਕਤਾ ਸੀ ਕਿਤਾਬ ਬਾਰੇ , ਇਹਨਾਂ ਦੀ ਲੇਖਣ ਸ਼ੈਲੀ ਤੇ ਕਿਤਾਬ ਦੇ ਵਿਸ਼ੇ ਬਾਰੇ !
ਕਿਤਾਬ ਦਾ ਵਿਸ਼ਾ??? --- ਕਿਤਾਬ ਦੇ ਨਾਮ ਅਤੇ ਕਵਰ ਵਾਲੀ ਤਸਵੀਰ ਤੋਂ ਹੀ ਇਹ ਜ਼ਾਹਿਰ ਹੋ ਜਾਂਦਾ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਬਾਰੇ ਹੈ !
ਸਿੱਖਾਂ ਦੇ ਇਸ ਮਹਾਰਾਜੇ ਦੀ ਪਹਿਚਾਣ ਨੂੰ ਹੀ ਕਿਸੇ ਔਰਤ/ ਰਾਣੀ / ਗੋਲੀ/ ਰਖੇਲ ਦੇ ਨਾਮ ਨਾਲ ਜੋੜ ਦੇਣਾ ਮੈਨੂੰ ਵਧੀਆ ਲੱਗਿਆ ! ਆਪਣੇ ਆਪ ਵਿੱਚ ਹੀ ਵੱਡੀ ਵੰਗਾਰ ਹੈ ਇਹ ! ਸਿੱਖਾਂ ਦੇ ਮਹਾਰਾਜਾ ਤੋਂ ਸਿੱਧਾ ਇਕੱਲੀ ਮੋਰਾਂ ਦਾ ਮਹਾਰਾਜਾ ! ਕਮਾਲ ਹੈ ! ਕਾਫ਼ੀ ਕਾਹਲੀ ਸੀ ਕਿਤਾਬ ਪੜਣ ਦੀ !
ਕਿਤਾਬ ਦੇ ਰੂ -ਬ - ਰੂ ??? --- ਪੜਣੀ ਸ਼ੁਰੂ ਕੀਤੀ ਤਾਂ ਪਹਿਲੀਆਂ ਦੋ ਕਹਾਣੀਆਂ ਪੜਕੇ ਹੀ ਉੱਠੀ ! ਲਿਖਣ ਸ਼ੈਲੀ ਬਹੁਤ ਸੋਹਣੀ ਹੈ ! ਵਾਰਤਕ ਦੇ ਪਾਠਕ ਨੂੰ ਬੰਨ੍ਹ ਕੇ ਬਿਠਾਉਣ ਦੀ ਕਾਬਲੀਅਤ ਹੈ ਇਹਨਾਂ ਵਿੱਚ ! ਬੇਸ਼ਕ ਸ਼ਬਦਾਂ ਦੀਆਂ ਗਲਤੀਆਂ ਖਟਕੀਆਂ !



ਕਿਤਾਬ 'ਚ ਕੀ ਹੈ ?? ---- ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਸਾਰੇ ਜਾਣਦੇ ਹਾਂ ! ਸਿਲੇਬਸ ਵਿੱਚ ਵੀ ਪੜਿਆ ਹੈ ਚਾਹੇ ਉਹ ਇੱਕ ਬਹਾਦੁਰ ਰਾਜੇ ਦੇ ਤੌਰ 'ਤੇ ਜਾਂ ਫੇਰ 'ਸਿੱਖ ਰਾਜ ਦੇ ਪਤਨ' ਦੇ ਸੰਦਰਭ ਵਿੱਚ। ਪਰ ਤੁਸੀਂ ਸਭ ਨੇ ਵੀ ਨੋਟ ਕੀਤਾ ਹੋਵੇਗਾ ਕਿ ਉਹਨਾਂ ਦੇ ਚਰਿਤਰ ਬਾਰੇ ਇੱਕ ਗੱਲ ਜ਼ਰੂਰ ਹੁੰਦੀ ਸੀ ਕਿ ਆਪ ਜੀ ਸੁਰਾ(ਸ਼ਰਾਬ) ਤੇ ਸੋਹਣੀਆਂ ਔਰਤਾਂ ਦੇ ਕਾਫ਼ੀ ਸ਼ੌਕੀਨ ਸਨ ! ਤੇ ਇਸ ਪੂਰੀ ਗੱਲ ਨੂੰ ਸਿਰਫ਼ ਇੱਕ ਵਾਕ ਵਿੱਚ ਖ਼ਤਮ ਕਰ ਦਿੱਤਾ ਜਾਂਦਾ ਸੀ ਕਿ ਆਪ ਜੀ ਦੀਆਂ ਇੰਨੀਆਂ ਰਾਣੀਆਂ, ਮਹਾਰਾਣੀਆਂ ਤੇ ਏਨੀਆਂ ਗੋਲੀਆਂ ਸਨ ! ਪਰ ਬਲਰਾਜ ਜੀ ਨੇ ਇਸ ਗੱਲ ਨੂੰ ਜਿਥੇ ਵਿਸਥਾਰ ਨਾਲ ਲਿਖਿਆ ਹੈ ਉੱਥੇ ਇਸ ਗੱਲ ਦਾ ਸਿੱਖ ਰਾਜ ਦੀ ਵਿਵਸਥਾ 'ਤੇ ਕਿਵੇਂ ਤੇ ਕੀ ਅਸਰ ਪਿਆ ਉਹ ਵੀ ਸਮਝਾਇਆ ਹੈ ! ਇਹੀ ਇਸ ਕਿਤਾਬ ਦੀ ਖੂਬਸੂਰਤੀ ਹੈ !
ਅੰਤ ਵਿੱਚ ??? --- ਕਿੰਨਾ ਹੀ ਖੋਜ ਕਾਰਜ ਕੀਤਾ ਹੋਵੇਗਾ ਮਹਾਰਾਜੇ ਦੀ ਇੱਕ ਨਵੀਂ ਤਸਵੀਰ ਉਸਾਰਣ ਲਈ। ਕਿੰਨਾਂ ਹੌਂਸਲਾ ਚਾਹੀਦਾ ਹੈ ਕੁਝ ਅਲੱਗ ਕਰਨ ਲਈ ! ਸਲਾਮ ਹੈ ਮਿਹਨਤ ਤੇ ਹੌਂਸਲੇ ਨੂੰ ! ਕਿਤਾਬ ਭੇਜਣ ਲਈ ਸ਼ੁਕਰੀਆ ! ਅਜੇ ਵੀ ਕੁਝ ਸਫ਼ੇ ਪੜਣੇ ਬਾਕੀ ਨੇ , ਵਕਤ ਮਿਲਦੇ ਸਾਰ ਖ਼ਤਮ ਕਰਾਂਗੀ ! ਹੋਰ ਹੋਰ ਲਿਖਦੇ ਰਹੋ ! ਸਾਹਿਤ, ਕਲਾ ਤੇ ਸਭਿਆਚਾਰ ਲਈ ਏਦਾਂ ਹੀ ਯੋਗਦਾਨ ਪਾਉਂਦੇ ਰਹੋ!
ਮੇਰੀ ਇੱਛਾ??? --- ਕਾਸ਼ ਇਸ 'ਤੇ ਫ਼ਿਲਮ ਬਣੇ ਕਦੇ !!
ਅਤੇ ਇਸੇ ਕਿਤਾਬ ਦੇ ਅਗਲੇ ਆਡੀਸ਼ਨ ਵਿੱਚ ਤੇ ਅਗਲੀਆਂ ਕਿਤਾਬਾਂ ਵਿੱਚ ਕੋਈ ਸ਼ਬਦਾਂ ਦੀਆਂ ਗਲਤੀਆਂ ਨਾ ਹੋਣ ! ਜੇ ਚਾਹੋ ਤਾਂ ਪਰੂਫ਼ ਰੀਡਿੰਗ ਕਰ ਦੇਵਾਂਗੀ !
ਦੁਆਵਾਂ ਅਤੇ ਸਤਿਕਾਰ ,
ਜੱਸੀ ਸੰਘਾ

No comments:

Post a Comment