
ਬਲਰਾਜ ਸਿੰਘ ਬਾਈ ਜੀ , "ਮੋਰਾਂ ਦਾ ਮਹਾਰਾਜਾ" ਬਹੁਤ ਵਧੀਆ ਕਿਤਾਬ ਲੱਗੀ, ਇਹ ਪਹਿਲੀ ਕਹਾਣੀ ਪੁਸਤਕ ਹੈ ਜਿਸ ਵਿੱਚ ਮੈ ਜਮਾ ਬੋਰ ਨਹੀਂ ਹੋਯਾ, ਜਿਵੇ ਜਿਵੇਂ ਪੜ੍ਹੀ ਜਾਓ ਇੰਟਰਸਟ ਹੋਰ ਵੱਧ ਦਾ ਜਾਂਦਾ ਏ , ਤੁਸੀਂ ਜੇੜੀ ਆਪਣੀ ਕਲਾ ਤੇ ਕਲਪਨਾ ਦੀ ਘੁੱਸਪੈਠ ਕੀਤੀ ਹੈ ਸ਼ਾਇਦ ਇਹ ਉਸੇ ਦਾ ਨਤੀਜਾ ਹੈ ! ਮਹਾਰਾਜੇ ਬਾਰੇ ਪਹਿਲਾ ਵੀ ਬੜਾ ਪੜ੍ਹਿਆ ਤੇ ਸੁਣਿਆ ਪਰ ਜੋ ਏਸ ਕਿਤਾਬ ਰਾਹੀ ਰਣਜੀਤ ਸਿੰਘ ਬਾਰੇ ਜਾਣਕਾਰੀ ਮਿਲੀ ਉਹ ਬਿਲਕੁਲ ਵੱਖਰੀ ਤੇ ਅਣਸੁਣੀ ਸੀ , ਸਭ ਤੋ ਜਯਾਦਾ ਵਧੀਆ ਗੱਲ ਜੇੜੀ ਲੱਗੀ ਹੈ ਕਿ ਤੁਸੀਂ ਬਾਕੀ ਲੇਖਕਾਂ ਵਾਂਗੂੰ ਸਿਰਫ ਇੱਕ ਪਾਸੇ ਵੱਲ ਹੀ ਨਹੀਂ ਬਲਕੀ ਮਹਾਰਾਜੇ ਦੀ ਤਾਕਤ ਦੇ ਨਾਲ ਨਾਲ ਅਯਾਸ਼ੀਆਂ ਬਾਰੇ ਵੀ ਬੇ-ਝਿਝਕ ਲਿਖਿਆ ਹੈ,ਮੋਰਾਂ ਤੇ ਉਸ ਦੇ ਸ਼ਾਤਿਰ ਦਿਮਾਗ ਤੇ ਵੀ ,ਤੇ ਮਹਾਰਾਜੇ ਬਾਰੇ ਹੋਰ ਵੀ ਬਹੁਤ ਕੁਝ ਜੋ ਜ੍ਯਾਦਾ ਤਰ ਲੇਖਕ ਲਕੋ ਜਾਂਦੇ ਨੇ !! ਬਹੁਤ ਹੀ ਵਧੀਆ ਬਲਰਾਜ ਬਾਈ ਜੀ !! ਐਂਡ ਵਾਲੀ ਕਹਾਣੀ ਡੋਨਾ ਤੇ ਪਾਉਲਾ ਦੀ ਬੇਲਿਬਾਸ ਮੁਹੱਬਤ ਵੀ ਬੜੀ ਖੂਬਸੂਰਤ ਕਹਾਣੀ ਲੱਗੀ , ਅੱਜ ਤੱਕ ਰਾਂਝੇ ਮਿਰਜੇ ਹੁਰਾ ਬਾਰੇ ਹੀ ਪੜੀ ਗਏ , ਪਰ ਇਹ ਵਾਲੀ ਲਵ ਸਟੋਰੀ ਪਹਿਲੀ ਵਾਰ ਪੜੀ ਤੇ ਬਹੁਤ ਪਸੰਦ ਆਯੀ ਤੇ ਤੁਹਾਡੇ ਲਿਖਣ ਦਾ ਅੰਦਾਜ਼ ਇਹਨਾ ਵਧੀਆ ਕਿ ਏਹਦਾ ਲੱਗਦਾ ਹੁੰਦਾ ਵੀ ਪੜ੍ਹ ਨਹੀਂ ਰਹੇ ਬਲਕੀ ਦਿਮਾਗ ਦੇ ਅੰਦਰ ਬੜੇ ਪਰਦੇ ਤੇ ਮੂਵੀ ਚਲਦੀ ਹੋਵੇ !! ਲੇਡੀ ਗੋਡੀਵਾ ਦਾ ਨੰਗਾ ਸੱਚ ਹਜੇ ਪੜ੍ਹਨਾ ਹੈ !! ਬਹੁਤ ਵਧਿਯਾ ਬਾਈ - Raj Tawk-------------------------------------------------------------------------------------------------------------------------------------
"ਮੋਰਾਂ ਦਾ ਮਹਾਰਾਜਾ ਬਾਰੇ"
I received my 'ਮੋਰਾਂ ਦਾ ਮਹਾਰਾਜਾ'
Loving it! — reading ਮੋਰਾਂ ਦਾ ਮਹਾਰਾਜਾJassi Sangha
ਕਿਤਾਬ ਪੜਣ ਤੋਂ ਪਹਿਲਾਂ??? ---- 'ਬਲਰਾਜ ਸਿੱਧੂ' ਜੀ ਦੀ ਕਿਤਾਬ 'ਮੋਰਾਂ ਦਾ ਮਹਾਰਾਜਾ' ਪੜਣ ਤੋਂ ਪਹਿਲਾਂ ਮੈਂ ਇਹਨਾਂ ਦਾ ਨਾਮ ਤਾਂ ਜਾਣਦੀ ਸੀ , ਪਰ ਫੇਸਬੁੱਕ ਵਾਲੇ ਨੋਟਸ ਤੋਂ ਸਿਵਾ ਇਹਨਾਂ ਦਾ ਲਿਖਿਆ ਕੁਝ ਪੜਿਆ ਨਹੀਂ ਸੀ ! ਕਿਸੇ ਦੋਸਤ ਨਾਲ ਇੱਕ ਵਾਰ ਗੱਲ ਹੋਈ ਕਿ ਬਲਰਾਜ ਸਿੱਧੂ ਕੈਸਾ ਲਿਖਦਾ ਹੈ ਤਾਂ ਜਵਾਬ ਸੀ ਕਿ ਬਹੁਤ ਬੋਲਡ ਲਿਖਦਾ ਹੈ। ਜਦੋਂ ਮੋਰਾਂ ਦਾ ਮਹਾਰਾਜਾ ਬਾਰੇ ਅਪਡੇਟਸ ਆਉਂਦੀਆਂ ਸਨ , ਮੈਨੂੰ ਕਾਫ਼ੀ ਉਤਸੁਕਤਾ ਸੀ ਕਿਤਾਬ ਬਾਰੇ , ਇਹਨਾਂ ਦੀ ਲੇਖਣ ਸ਼ੈਲੀ ਤੇ ਕਿਤਾਬ ਦੇ ਵਿਸ਼ੇ ਬਾਰੇ !
ਕਿਤਾਬ ਦਾ ਵਿਸ਼ਾ??? --- ਕਿਤਾਬ ਦੇ ਨਾਮ ਅਤੇ ਕਵਰ ਵਾਲੀ ਤਸਵੀਰ ਤੋਂ ਹੀ ਇਹ ਜ਼ਾਹਿਰ ਹੋ ਜਾਂਦਾ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਬਾਰੇ ਹੈ !
ਸਿੱਖਾਂ ਦੇ ਇਸ ਮਹਾਰਾਜੇ ਦੀ ਪਹਿਚਾਣ ਨੂੰ ਹੀ ਕਿਸੇ ਔਰਤ/ ਰਾਣੀ / ਗੋਲੀ/ ਰਖੇਲ ਦੇ ਨਾਮ ਨਾਲ ਜੋੜ ਦੇਣਾ ਮੈਨੂੰ ਵਧੀਆ ਲੱਗਿਆ ! ਆਪਣੇ ਆਪ ਵਿੱਚ ਹੀ ਵੱਡੀ ਵੰਗਾਰ ਹੈ ਇਹ ! ਸਿੱਖਾਂ ਦੇ ਮਹਾਰਾਜਾ ਤੋਂ ਸਿੱਧਾ ਇਕੱਲੀ ਮੋਰਾਂ ਦਾ ਮਹਾਰਾਜਾ ! ਕਮਾਲ ਹੈ ! ਕਾਫ਼ੀ ਕਾਹਲੀ ਸੀ ਕਿਤਾਬ ਪੜਣ ਦੀ !
ਕਿਤਾਬ ਦੇ ਰੂ -ਬ - ਰੂ ??? --- ਪੜਣੀ ਸ਼ੁਰੂ ਕੀਤੀ ਤਾਂ ਪਹਿਲੀਆਂ ਦੋ ਕਹਾਣੀਆਂ ਪੜਕੇ ਹੀ ਉੱਠੀ ! ਲਿਖਣ ਸ਼ੈਲੀ ਬਹੁਤ ਸੋਹਣੀ ਹੈ ! ਵਾਰਤਕ ਦੇ ਪਾਠਕ ਨੂੰ ਬੰਨ੍ਹ ਕੇ ਬਿਠਾਉਣ ਦੀ ਕਾਬਲੀਅਤ ਹੈ ਇਹਨਾਂ ਵਿੱਚ ! ਬੇਸ਼ਕ ਸ਼ਬਦਾਂ ਦੀਆਂ ਗਲਤੀਆਂ ਖਟਕੀਆਂ !
ਕਿਤਾਬ 'ਚ ਕੀ ਹੈ ?? ---- ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਸਾਰੇ ਜਾਣਦੇ ਹਾਂ ! ਸਿਲੇਬਸ ਵਿੱਚ ਵੀ ਪੜਿਆ ਹੈ ਚਾਹੇ ਉਹ ਇੱਕ ਬਹਾਦੁਰ ਰਾਜੇ ਦੇ ਤੌਰ 'ਤੇ ਜਾਂ ਫੇਰ 'ਸਿੱਖ ਰਾਜ ਦੇ ਪਤਨ' ਦੇ ਸੰਦਰਭ ਵਿੱਚ। ਪਰ ਤੁਸੀਂ ਸਭ ਨੇ ਵੀ ਨੋਟ ਕੀਤਾ ਹੋਵੇਗਾ ਕਿ ਉਹਨਾਂ ਦੇ ਚਰਿਤਰ ਬਾਰੇ ਇੱਕ ਗੱਲ ਜ਼ਰੂਰ ਹੁੰਦੀ ਸੀ ਕਿ ਆਪ ਜੀ ਸੁਰਾ(ਸ਼ਰਾਬ) ਤੇ ਸੋਹਣੀਆਂ ਔਰਤਾਂ ਦੇ ਕਾਫ਼ੀ ਸ਼ੌਕੀਨ ਸਨ ! ਤੇ ਇਸ ਪੂਰੀ ਗੱਲ ਨੂੰ ਸਿਰਫ਼ ਇੱਕ ਵਾਕ ਵਿੱਚ ਖ਼ਤਮ ਕਰ ਦਿੱਤਾ ਜਾਂਦਾ ਸੀ ਕਿ ਆਪ ਜੀ ਦੀਆਂ ਇੰਨੀਆਂ ਰਾਣੀਆਂ, ਮਹਾਰਾਣੀਆਂ ਤੇ ਏਨੀਆਂ ਗੋਲੀਆਂ ਸਨ ! ਪਰ ਬਲਰਾਜ ਜੀ ਨੇ ਇਸ ਗੱਲ ਨੂੰ ਜਿਥੇ ਵਿਸਥਾਰ ਨਾਲ ਲਿਖਿਆ ਹੈ ਉੱਥੇ ਇਸ ਗੱਲ ਦਾ ਸਿੱਖ ਰਾਜ ਦੀ ਵਿਵਸਥਾ 'ਤੇ ਕਿਵੇਂ ਤੇ ਕੀ ਅਸਰ ਪਿਆ ਉਹ ਵੀ ਸਮਝਾਇਆ ਹੈ ! ਇਹੀ ਇਸ ਕਿਤਾਬ ਦੀ ਖੂਬਸੂਰਤੀ ਹੈ !
ਅੰਤ ਵਿੱਚ ??? --- ਕਿੰਨਾ ਹੀ ਖੋਜ ਕਾਰਜ ਕੀਤਾ ਹੋਵੇਗਾ ਮਹਾਰਾਜੇ ਦੀ ਇੱਕ ਨਵੀਂ ਤਸਵੀਰ ਉਸਾਰਣ ਲਈ। ਕਿੰਨਾਂ ਹੌਂਸਲਾ ਚਾਹੀਦਾ ਹੈ ਕੁਝ ਅਲੱਗ ਕਰਨ ਲਈ ! ਸਲਾਮ ਹੈ ਮਿਹਨਤ ਤੇ ਹੌਂਸਲੇ ਨੂੰ ! ਕਿਤਾਬ ਭੇਜਣ ਲਈ ਸ਼ੁਕਰੀਆ ! ਅਜੇ ਵੀ ਕੁਝ ਸਫ਼ੇ ਪੜਣੇ ਬਾਕੀ ਨੇ , ਵਕਤ ਮਿਲਦੇ ਸਾਰ ਖ਼ਤਮ ਕਰਾਂਗੀ ! ਹੋਰ ਹੋਰ ਲਿਖਦੇ ਰਹੋ ! ਸਾਹਿਤ, ਕਲਾ ਤੇ ਸਭਿਆਚਾਰ ਲਈ ਏਦਾਂ ਹੀ ਯੋਗਦਾਨ ਪਾਉਂਦੇ ਰਹੋ!
ਮੇਰੀ ਇੱਛਾ??? --- ਕਾਸ਼ ਇਸ 'ਤੇ ਫ਼ਿਲਮ ਬਣੇ ਕਦੇ !!
ਅਤੇ ਇਸੇ ਕਿਤਾਬ ਦੇ ਅਗਲੇ ਆਡੀਸ਼ਨ ਵਿੱਚ ਤੇ ਅਗਲੀਆਂ ਕਿਤਾਬਾਂ ਵਿੱਚ ਕੋਈ ਸ਼ਬਦਾਂ ਦੀਆਂ ਗਲਤੀਆਂ ਨਾ ਹੋਣ ! ਜੇ ਚਾਹੋ ਤਾਂ ਪਰੂਫ਼ ਰੀਡਿੰਗ ਕਰ ਦੇਵਾਂਗੀ !
ਦੁਆਵਾਂ ਅਤੇ ਸਤਿਕਾਰ ,
ਜੱਸੀ ਸੰਘਾ
-------------------------------------------------------------------------------------------------------------------------------------
ਬਲਰਾਜ ਭਾਜੀ ਨਾਵਲ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਬਹੁਤ ਦਿਲਚਸਪ ਹੈ। ਕਈ ਸਫੇ ਵਾਰ ਵਾਰ ਪੜ੍ਹਨ ਨੂੰ ਮਨ ਕਰਦਾ ਹੈ। ਤੁਸੀਂ ਬਹੁਤ ਹੀ ਸਰਲ ਭਾਸ਼ਾ ਵਿੱਚ ਬੜ੍ਹੇ ਵਧੀਆ ਢੰਗ ਨਾਲ ਲਿਖਿਆ ਹੈ। ਮੇਰੇ ਵਰਗੇ ਘੱਟ ਪੰਜਾਬੀ ਪੜ੍ਹਨ ਵਾਲੇ ਨੂੰ ਵੀ ਸਾਰਾ ਸਮਝ ਆਉਂਦਾ ਹੈ। ਅਨੇਕਾਂ ਸਵਾਲ ਮਨ ਿਵੱਚ ਉੱਠ ਰਹੇ ਹਨ। ਨਾਵਲ ਪੂਰਾ ਪੜ੍ਹਨ ਬਾਅਦ ਤੁਹਾਨੂੰ ਪੁੱਛਾਂਗਾ। ਤੁਸੀਂ ਕਮਾਲ ਦੀ ਸ਼ਬਦਾਵਲੀ ਵਰਤੀ ਹੈ। ਜਲਦ ਹੀ ਚਮਕੀਲਾ ਜੀ ਦਾ ਗੀਤ ਵੀ ਰਿਕਾਰਡ ਕਰਕੇ ਭੇਜਾਂਗਾ।-Harpreet Harry
--------------------------------------------------------------------------
ਬਲਰਾਜ ਸਿੰਘ ਸਿਧੂ ਦਾ " ਮਸਤਾਨੀ " ਨਾਵਲ ਮਰਾਠਾ ਇਤਿਹਾਸ ਤੇ ਪੇਸ਼ਵਾ ਬਾਜੀ ਰਾਓ ਤੇ ਮਸਤਾਨੀ ਦੀ ਪ੍ਰੇਮ ਕਹਾਣੀ ਦਰਸਾਉਂਦਾ ਹੈ ,ਇਸ ਵਿਚ ਕੋਈ ਸ਼ਕ ਨਹੀ ਕਿ ਮਰਾਠਾ ਇਤਿਹਾਸ ਸਬੰਧੀ ਪੰਜਾਬੀ ਚ ਪਹਿਲਾ ਨਾਵਲ ਹੈ |
ਬੂੰਦੇਲਖੰਡ ਦੇ ਕਿਲੇ ਦੀ ਤਸਵੀਰ ਇਤਿਹਾਸ ਦੀ ਜਾਣਕਾਰੀ ਦਿੰਦੀ ਹੈ | ਇਸ ਇਤਿਹਾਸਕ ਨਾਵਲ ਚ ,ਨਾਵਲਕਾਰ ਨੇ ਸੰਨ ,,ਤਰੀਕਾਂ ,ਥਾਵਾਂ ਤੇ ਇੱਕ ਇੱਕ ਪਾਤਰ ਦੇ ਅਸਲੀ ਨਾਮ ਲਈ ਪੂਰੀ ਖੋਜਬੀਨ ਕਰਨ ਲਈ ਸਿਰਤੋੜ ਮਿਹਨਤ ਕੀਤੀ ਹੈ ਇਤਿਹਾਸਕ ਰਚਨਾ ਕੋਈ ਵੀ ਹੋਵੇ ਸਚਾਈ ਮੰਗਦੀ ਹੈ ,ਜੋ ਕਿ ਬਲਰਾਜ ਸਿੰਘ ਸਿਧੂ ਨੇ ਬਖੂਬੀ ਨਾਲ ਪੇਸ਼ ਕੀਤੀ ਹੈ |
ਨਾਵਲ ਵਿੱਚ ਰੋਮਾਂਸ ਨੂਂ ਬੜੀ ਦਰਿਆ ਦਿਲੀ ਨਾਲ ਲਿਖਿਆ ਹੈ | ਮਸਤਾਨੀ ਦੇ ਪੂਰੇ ਬਦਨ ਦੇ ਇੱਕ ਇੱਕ ਅੰਗ ਦੀ ਖੂਬਸੂਰਤੀ ਲਈ ਵਰਤੇ ਸ਼ਬਦ , ਅਲੰਕਾਰ ਕਿਸੇ ਅਪਸਰਾ ਦੀ ਖੂਬਸੂਰਤੀ ਨਾਲੋਂ ਘੱਟ ਨਹੀ ਵੇਰਤੇ |ਇਤਿਹਾਸਕ ਤੋਰ ਤੇ ਵੀ ਨਾਵਲ ਪੂਰਾ ਆਪਣੀ ਕਸੌਟੀ ਤੇ ਉਤਰਦਾ ਹੈ |ਰੋਮਾਂਸ ਵੀ ਸਿਧੇ ਤੌਰ ਤੇ ਦਰਸਾਇਆ ਹੈ |
"ਮਸਤਾਨੀ" ਪੰਜਾਬੀ ਚ ਲਿਖਣ ਨਾਲ , ਪੰਜਾਬੀ ਮਾਂ ਬੋਲੀ ਇੱਕ ਪੌੜੀ ਹੋਰ ਅੰਗਾਹ ਲੰਘ ਗਈ ਹੈ | ਮਰਾਠਿਆਂ ਦੀ ਹਿਸਟਰੀ ਵਿਸਥਾਰ ਨਾਲ ਪਹਿਲਾਂ ਪੰਜਾਬੀ ਚ ਕਦੇ ਨਹੀ ਲਿਖੀ ਗਈ ,ਇਹ ਵੀ ਬਲਰਾਜ ਸਿੰਘ ਸਿਧੂ ਦਾ ਵੱਡਾ ਮਾਹਰਕਾ ਹੈ | ਜੇ ਮਸਤਾਨੀ ਪੜ੍ਹਨ ਲੱਗ ਪਈ ਏ ਤਾਂ ਛਡਣ ਨੂਂ ਜੀ ਨਹੀ ਕਰਦਾ | ਹੁਣ ਇਸਦਾ ਅਨੁਵਾਦ ਹਿੰਦੀ ਤੇ ਉਰਦੂ ਚ ਹੋ ਰਿਹਾ ਹੈ ਜਲਦੀ ਬਾਹਰ ਆ ਰਹੀ ਹੈ |
ਸ਼ੁਭ ਇਛਾਵਾਂ ਸਹਿਤ
29. 11. 2014- Rajwant Bajwa
-------------------------------------------------------------------------------------
ਮੋਰਾਂ ਦਾ ਮਹਾਰਾਜਾ ਬਲਰਾਜ ਸਿੱਧੂ ਦਾ ਖੋਜ ਭਰਭੂਰ ਇਤਿਹਾਸਕ ਲਿਖਤ ਹੈ ।ਲੇਖਕ ਨੇ ਬੇਬਾਕੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਨਿੱਜੀ ਵੇਰਵੇ ਦਾ ਖੁਲਦਿਲੀ ਨਾਲ ਵਰਨਣ ਕੀਤਾ ਹੈ ।ਲੇਖਕ ਨੇ ਲੀਕ ਤੋ ਹਟਕੇ ਨਾਵਲ ਦੀ ਨਵੀਂ ਵਿਧਾ ਦਾ ਅਗਾਜ਼ ਕੀਤਾ ਹੈ । ਬੇਬਾਕੀ ਲਿਖਤ ਲਈ ਬਲਰਾਜ ਸਿੱਧੂ ਵਧਾਈ ਦਾ ਪਾਤਰ ਹੈ।
ਵੱਲੋ:ਜਗਤਾਰ ਸ਼ੇਰ ਗਿੱਲ
----------------------------------------------------------------------------------

ਬਲਰਾਜ ਸਿੰਘ ਸਿੱਧੂ ਦਾ ਨਾਵਲ ਸਰਕਾਰ-ਏ-ਖਾਲਸਾ ਪੜ੍ਹਦਿਆਂ
ਸਤਿਕਾਰਯੋਗ ਬਲਰਾਜ ਸਿੰਘ ਜਿਓ
ਅੱਜ ਸਮੇਂ ਵਿੱਚੋ ਸਮਾਂ ਕੱਢ ਕੇ ਦੋ ਮਹੀਨੇ ਲਗਾ ਕੇ ਆਪ ਜੀ ਦੁਵਾਰਾ ਲਿਖਿਆ ਨਾਵਲ ਸਰਕਾਰ-ਏ-ਖ਼ਾਲਸਾ ਨਾਵਲ ਪੂਰਾ ਕੀਤਾ। ਬੁਹਤ ਵਧੀਆਂ ਰਚਨਾ ਲੱਗੀ।
ਸਿੱਖਾਂ ਦੀ ਬਹਾਦਰੀ ਦੇ ਨਾਲ ਨਾਲ ਆਪ ਜੀ ਨੇ ਸਿੱਖੀ ਭੇਖ ਵਿੱਚ ਛੁਪੇ ਹੋਏ ਗਾਰਦਾਰਾਂ ਦੇ ਉਹ ਚਿਹਰੇ ਵੀ ਬੇਨਕਾਬ ਕੀਤੇ ਜਿੰਨੇ ਨੇ ਸਿੱਖੀ ਰਾਜ ਦਾ ਅੰਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
ਇਸ ਨਾਵਲ ਨੂੰ ਪੜ੍ਹ ਕੇ ਮਨ ਕਈ ਸਵਾਲ ਖੜੇ ਹੋ ਗਏ।...
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੁਰਬਾਨੀ ਭਾਰਤ ਦੀ ਹੀ ਨਹੀਂ ਪੂਰੇ ਸੰਸਾਰ ਦੀ ਦੀ ਇੱਕ ਮਹਾਨ ਘਟਨਾ ਹੈ।
ਪਰ ਕਿਸੇ ਨੇ ਵੀ ਉਸ ਯੋਧੇ ਨਾਲ ਇਨਸਾਫ ਨਹੀਂ ਕੀਤਾ। ਜੇ ਮੁਸਲਮਾਨਾਂ ਨੇ ਉਸ ਨੂੰ ਜ਼ਾਲਮ ਕਿਹਾ ਤਾਂ ਜਾਤੀਵਾਦੀ ਸਿੱਖਾਂ ਅਤੇ ਸਿੱਖ ਇਤਿਹਾਸਕਾਰਾਂ ਨੇ ਵੀ ਉਸ ਨਾਲ ਘੱਟ ਨਹੀਂ ਕੀਤੀ। ਕਿਸੇ ਨੇ ਉਸ ਦੇ ਵਿਆਹ ਅਤੇ ਨਿੱਜੀ ਜ਼ਿੰਦਗੀ ਤੇ ਸਵਾਲ ਚੁੱਕੇ, ਕਿਸੇ ਨੇ ਕਿਹਾ ਕੇ ਉਹ ਗੁਰੂ ਤੋਂ ਬੇਮੁੱਖ ਹੋ ਕੇ ਆਪ ਗੁਰੂ ਬਣ ਗਿਆ ਬਗੈਰਾ ਬਗੈਰਾ।
ਨਿਦੇੜ ਦਾ ਆਸ਼ਰਮ ਛੱਡ ਕੇ ਉਹ ਨਾ ਹਿੰਦੂ ਰਿਹਾ ਅਤੇ ਨਾ ਹੀ ਬਾਬਾ ਵਿਨੋਦ ਸਿੰਘ ਵਰਗੇ ਸਿੱਖਾਂ ਦੀ ਚਾਪਲੂਸੀ ਕਰਕੇ ਸਿੱਖ ਬਣ ਸਕਿਆ।
ਹਿੰਦੂ, ਮੁਸਲਮਾਨ ਅਤੇ ਸਿੱਖਾਂ ਵੱਲੋਂ ਇਸ ਯੋਧੇ ਦੀ ਦੁਰਗਤੀ ਕਿਉਂ ਕੀਤੀ ਗਈ?
ਇਸ ਯੋਧੇ ਨੂੰ ਇਤਿਹਾਸ ਵਿੱਚ ਇਸ ਦਾ ਬਣਦਾ ਹਕ਼ ਕਿਉਂ ਨਹੀਂ ਦਿੱਤਾ ਗਿਆ? ਇਹ ਇੱਕ ਸਵਾਲ ਸਦਾ ਦਿਲ ਵਿੱਚ ਚੁਭਦਾ ਰਹੇਗਾ।...
ਮੇਰੇ ਵੱਲੋਂ ਇਸ ਯੋਧੇ ਨੂੰ ਦਿਲੋਂ ਨਮਨ।
ਸਿੱਖ ਇਤਿਹਾਸ ਦੇ ਨਾਲ ਨਾਲ ਇਸ ਨਾਵਲ ਵਿਚ ਮੁਗਲ਼ ਕਾਲ, ਮਰਾਠਾ ਕਾਲ ਅਤੇ ਮਿਥਹਾਸ ਦੀ ਵੀ ਚੰਗੀ ਜਾਨਕਰੀ ਮਿਲੀ।
ਇੱਕ ਵਾਰ ਆਪ ਦਾ ਫਿਰ ਦਿਲੋਂ ਧੰਨਵਾਦ ਜਿੰਨਾ ਨੇ ਇਸ ਯੋਧੇ ਬਾਰੇ ਲਿਖ ਕੇ ਅਤੇ ਸਿੱਖੀ ਭੇਖ ਵਿੱਚ ਛੁਪੇ ਗਾਰਦਾਰਾਂ ਦਾ ਚਿਹਰਾ ਬੇਨਕਾਬ ਕਰਨ ਦਾ ਲਿਖ ਕੇ ਦਲੇਰੀ ਭਰਿਆਂ ਕੰਮ ਕੀਤਾ।
ਅਤੇ ਕੌਮ ਦੇ ਗਾਰਦਾਰਾਂ ਨੂੰ ਜਨਤਾ ਦੀ ਕਚਹਿਰੀ ਵਿੱਚ ਖੜਾ ਕੀਤਾ। ਜੇ ਸਿੱਖੀ ਵਿੱਚ ਗਰਦਾਰ ਨਾ ਹੁੰਦੇ ਨੇ ਹੀ ਬਾਬਾ ਬੰਦਾ ਸਿੰਘ ਇਤਿਹਾਸ ਨੂੰ ਪਲਟਾ ਦੇ ਦਿੰਦਾ ਅਤੇ ਅੱਜ ਭਾਰਤ ਦਾ ਇਤਿਹਾਸ ਕੁੱਛ ਹੋਰ ਹੁੰਦਾ।
ਉਮੀਦ ਹੈ ਅੱਗੇ ਤੋਂ ਵੀ ਆਪ ਇਹੋ ਜਿਹੇ ਸੂਰਬੀਰਾਂ ਬਾਰੇ ਲਿਖਦੇ ਰਹੋਗੇ। ਜਿਨ੍ਹਾਂ ਨਾਲ ਇਤਿਹਾਸ ਨੇ ਇਨਸਾਫ਼ ਨਹੀਂ ਕੀਤਾ।
ਗੁਰਪ੍ਰੀਤ ਸਿੰਘ, ਲਸੋਈ 
--------------------------------------------------------------------------------------------
Artist Major Gill Jhorran, ""SHAHID" Noval... Ddkh k Bahut Khushi hoi ji..... Aap da Bahut - Bahut. Wah! Ji Wah! Kamaal kar ditti Tusi tan Sir.... Aap ji da kotan_kot Dhanvaad Ji...."
----------------------------------------------------------------
ਬਲਰਾਜ ਸਿਧੂ ਦਾ ਇਹ ਨਾਵਲ ਵੀ ਪਹਿਲੇ ਨਾਵਲਾਂ ਮੋਰਾਂ ਦਾ ਮਹਾਰਾਜਾ , ਮਸਤਾਨੀ ਤੇ ਅੱਗ ਦੀ ਲਾਟ ਵਾਂਗ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੈ .. ਨਾਵਲ ਦੇ ਸਿਰਲੇਖ ਤੇ ਕੁਝ ਦੋਸਤਾਂ ਨੇ ਇਤਰਾਜ ਜਤਾਇਆ ਹੈ .. ਪਰ ਬਲਰਾਜ ਸਿਧੂ ਨੇ ਆਪਣੇ ਆਪ ਹੀ ਇਸ ਗੱਲ ਨੂੰ ਪਹਿਲਾਂ ਹੀ ਭਾਂਪਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਹਰ ਖੇਤਰ ਦੇ ਆਪੋ ਆਪਣੇ ਸ਼ਹੀਦ ਹਨ ਤੇ ਚਮਕੀਲਾ ਗਾਇਕੀ ਦੇ ਖੇਤਰ ਦਾ ... ਨਾਵਲ ਵਿਚ ਉਸ ਬਾਰੇ ਵਧੀਆ ਜਾਣਕਾਰੀ ਹੈ ..!!!!!!
----------------------------------------------------------------------------------
ਆਬ-ਏ-ਹਯਾਤ
ਸਾਲ 1988 ਫਰਵਰੀ ਦਾ ਅੰਤ, ਮੈਂ ਚਮਕੀਲਾ ਫਿਰੋਜ਼ਪੁਰ ਜਿਲੇ ਵਿੱਚ ਸੁਣਿਆ ਸੀ ਪਹਿਲੀ ਵਾਰ ਤੇ ਦੂਸਰੀ ਤੇ ਆਖਰੀ ਵਾਰ ਆਪਣੇ ਹੀ ਜਿਲੇ ਦੇ ਪਿੰਡ ਡਿੱਖ (ਬਠਿੰਡਾ)
ਮੇਰੀ ਡਿਊਟੀ(ਵੈਟਰਨਰੀ ਇੰਸਪੈਕਟਰ) ਢੱਡੇ ਪਿੰਡ ਸੀ, ਸੁਣਿਆ ਕੇ ਡਿੱਖੀ ਚਮਕੀਲੇ ਨੇ ਆਉਣਾ,ਆਪਾ ਖਿੱਚ ਲਈ ਤਿਆਰੀ, ਸਾਡੇ ਨਾਲ ਇੱਕ ਲਾਲਿਆਂ ਦਾ ਮੁੰਡਾ ਵੀ ਸੀ ਪਤੰਦਰ ਕਹਿੰਦਾ ਇੱਕ ਈ ਗੀਤ ਸੁਣਨਾ(ਜਦ ਪਹਿਲੀ ਲਾਮ ਪੜੀ) ਤੇ ਸੱਚੀ ਉਹ ਉਹੀ ਗੀਤ ਸੁਣਕੇ ਉਹ ਵਾਪਿਸ ਚਲਾ ਗਿਆ,
ਚਮਕੀਲੇ ਨੂੰ ਮਾਰਨ ਵਾਲੇ ਉਸ ਪਿੰਡ ਚ ਉਸਦੇ ਪਿੱਛੇ ਆਏ ਸੀ ਪਰ ਉਹਨਾਂ ਦਾ ਦਾਅ ਨਹੀ ਲੱਗਾ, ਬੱਸ ਓਸ ਅਖਾੜੇ ਤੋ ਕੁਝ ਦਿਨ ਬਾਅਦ 8 ਮਾਰਚ 1988 ਨੂੰ ਬਾਣਾ ਵਾਪਰ ਗਿਆ.......
ਕੱਲ 29 ਦਸੰਬਰ 2015 ਨੂੰ ਜਦੋ ਮੈਂ ਡਿਊਟੀ ਤੋ ਵਾਪਸ ਅਇਆ ਤਾਂ ਬਾਈ ਜਸਵੀਰ ਬਖਤੂ ਮੇਰੇ ਘਰ ਸ਼ਹੀਦ ਨਾਵਲ ਲਈ ਬੈਠਾ ਸੀ ਬੱਸ ਫੇਰ ਕੀ ਸੀ ਮੈਨੂੰ ਤਾਂ ਜਿਵੇ ਆਬ-ਏ-ਹਯਾਤ ਮਿਲ ਗਿਆ ਪਊਆ ਕੁ ਪਹਿਲਾਂ ਲੱਗਿਆ ਸੀ ਤੇ ਫੜ ਲਿਆ ਮੇਰੇ ਛੋਟੇ ਵੀਰ ਜਸਵੀਰ ਬਖਤੂ ਤੋਂ ਨਾਵਲ ਤੇ ਕੱਪੜੇ ਚੇਂਜ ਕਰਨੇ ਵੀ ਭੁੱਲ ਗਿਆ....ਜਿਉਦਾ ਰਹਿ ਨਾਵਲ ਦੇਣ ਵਾਲਿਆ ਜਸਵੀਰ ਬਖਤੂ ਤੇ ਜੁਗ ਜੁਗ ਜੀ ਨਾਵਲ ਲਿਖਣ ਵਾਲਿਆ ਬਲਰਾਜ ਸਿੰਘ ਸਿੱਧੂ
ਵੱਲੋਂ ....
ਡਾ. ਹਾਕਮ ਸਿੰਘ
ਪਿੰਡ ਤੇ ਡਾਕ. ਚੱਕ ਬਖਤੂ
ਤਹਿ. ਤੇ ਜਿਲਾ ਬਠਿੰਡਾ
ਮੋਬਾਇਲ ...+91-94631-72412
(ਲਿਖਤਮ ਜਸਵੀਰ ਬਖਤੂ 98766-90208)
ਡਾ. ਹਾਕਮ ਸਿੰਘ ਫੋਟੋ ਨੱਥੀ ਹੈ
-------------------------------------------------------------------------------------------------
ਪੁਸਤਕ ''ਮੋਰਾਂ ਦਾ ਮਹਾਰਾਜਾ'' ਪੰਜਾਬੀ ਅਕਾਦਮੀ ਦਿੱਲੀ ਵੱਲੋਂ ਲੋਕ ਅਰਪਣ 17 AUG 2014
ਦਿੱਲੀ: ਪੰਜਾਬੀ ਅਕਾਦਮੀ ਦਿੱਲੀ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਕਰਵਾਏ ਜਾਂਦੇ ਸਾਹਿਤਕ ਮਿਲਣੀ ਸਮਾਗਮ ਦੌਰਾਨ ਯੁਵਾ ਬਾਣੀ ਪ੍ਰੋਗਰਾਮ ਆਯੋਜਤ ਕੀਤਾ ਗਿਆ। ਜਿਸ ਦੀਪ੍ਰਧਾਨਗੀ ਡਾ. ਰਵੀ ਰਵਿੰਦਰ ਪੰਜਾਬੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰਦਿੱਲੀ ਯੂਨੀਵਰਸਿਟੀ ਵੱਲੋਂ ਕੀਤੀ ਗਈ । ਇਸ ਸਮਾਗਮ ਦੌਰਾਨ ਨੌਜਵਾਨ ਨਾਵਲਕਾਰ ਯੁਵਾ ਅਵਾਰਡ ਜੇਤੂ ਪਰਗਟ ਸਿੰਘ ਸਤੌਜ ਵੱਲੋਂ ਆਪਣੀ ਕਹਾਣੀ ''ਯੁੱਧ ਦਾ ਅੰਤ'' ਦਾ ਪਾਠ ਕੀਤਾ ਗਿਆ, ਯੁਵਾ ਗ਼ਜ਼ਲਕਾਰ ਜਗਦੀਪ ਨੇ ਗ਼ਜ਼ਲਾਂ ਅਤੇ ਤਰਿੰਦਰ ਕੌਰ ਵੱਲੋਂ ਆਪਣੀਆਂ ਖੂਬਸੂਰਤ ਕਵਿਤਾਵਾਂ ਸੁਣਾ ਕੇ ਸਭਨਾਂ ਦਾ ਮਨ ਮੋਹਿਆ। ਇਨ੍ਹਾਂ ਨੌਜਵਾਨ ਲੇਖਕਾਂ ਨੂੰ ਸੁਨਣ ਤੋਂ ਬਾਅਦ ਵਿਚਾਰ ਚਰਚਾ ਕੀਤੀ ਗਈ, ਭਾਰਤੀ ਸਾਹਿਤ ਅਕਾਦਮੀ ਪੰਜਾਬੀ ਭਾਸ਼ਾ ਕਨਵੀਨਰ ਡਾ. ਰਾਵੇਲ ਸਿੰਘ ਵੱਲੋਂ ਇਨ੍ਹਾਂ ਲੇਖਕਾਂ ਦੀ ਸ਼ਲਾਘਾ ਕੀਤੀ ਗਈ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਾਨੂੰ ਇਨ੍ਹਾਂ ਤੋਂ ਪੂਰੀਆਂ ਆਸਾਂ ਹਨ। ਡਾ. ਵਨੀਤਾ ਦਿੱਲੀ ਨੇ ਆਪਣੇ ਵਿਚਾਰ ਰੱਖੇ, ਡਾ. ਕੁਲਵੀਰ ਸਿੰਘ ਵੱਲੋਂ ਸਾਰੇ ਲੇਖਕਾਂ ਨੂੰ ਉਨ੍ਹਾਂ ਦੀ ਵਧੀਆ ਲਿਖਤਾਂ ਪ੍ਰਤੀ ਵਧਾਈ ਦਿੱਤੀ । ਸਮਾਗਮ ਦੇ ਅੰਤਲੇ ਪੜਾਅ ਵਿੱਚ ਨੌਜਵਾਨ ਲੇਖਕ ਬਲਰਾਜ ਸਿੰਘ ਸਿੱਧੂ ਇੰਗਲੈਂਡ ਦੀ ਨਵੀਂ ਪੁਸਤਕ ''ਮੋਰਾਂ ਦਾ ਮਹਾਰਾਜਾ'' ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੌਰਾਨ ਸ੍ਰੀ ਜਵਾਹਰਧਵਨ, ਨਛੱਤਰ ਸਿੰਘ, ਦੀਪ ਜਗਦੀਪ, ਕਰਨ ਭੀਖੀ, ਪੰਜਾਬੀ ਅਕਾਦਮੀ ਦਿੱਲੀ,ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਦੇ ਸਾਰੇ ਆਹੁਦੇਦਾਰ ਮੌਜੂਦ ਸਨ।
-------------------------------------------------------------------------------------------------------------------------------------

ਗਾਇਕ ਬਲਰਾਜ (FEEL Song ਵਾਲਾ) ਕਰਨ ਭੀਖੀ ਤੋਂ ਮੋਰਾਂ ਦਾ ਮਹਾਰਾਜਾ ਪ੍ਰਾਪਤ ਕਰਦਾ ਹੋਇਆ।
----------------------------------------------------------------------------------------------------------------------------
Patiala Universty Students Gopi Alampuria and friends
This book is a hook. Loveen Gill, Canada